05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕਰਮਕਾਂਡੀ ਬ੍ਰਾਹਮਣ ਸੰਗਠਨ ਗਿੱਦੜਬਾਹਾ ਦੀ ਮੀਟਿੰਗ

ਅਜੀਤ ਡੈਸਕ 18-10-2025
ਗਿੱਦੜਬਾਹਾ, 17 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਆਉਣ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਸੰਬੰਧੀ ਕਰਮਕਾਂਡੀ ਬ੍ਰਾਹਮਣ ਸੰਗਠਨ ਗਿੱਦੜਬਾਹਾ ਦੀ ਮੀਟਿੰਗ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਗਿੱਦੜਬਾਹਾ ਵਿਖੇ ਹੋਈ | ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਪੁਜਾਰੀਆਂ ਨੇ ਭਾਗ ਲਿਆ ਅਤੇ ਸ਼ਾਸਤਰ ਸੰਮੰਤ ਅਨੁਸਾਰ ਇਹ ਫ਼ੈਸਲਾ ਲਿਆ ਗਿਆ ਕਿ ਦੀਵਾਲੀ 21 ਅਕਤੂਬਰ ਦਿਨ ਮੰਗਲਵਾਰ ਅਤੇ ਅੰਨਕੁੱਟ 22 ਅਕਤੂਬਰ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ | ਮੀਟਿੰਗ ਵਿਚ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਦੇ ਪੁਜਾਰੀ ਮੁਕੇਸ਼ ਸ਼ਾਸਤਰੀ, ਗਊਸ਼ਾਲਾ ਮੰਦਰ ਦੇ ਪੁਜਾਰੀ ਵਿਜੇ ਸ਼ਰਮਾਂ, ਸ਼ਿਵ ਮੰਦਰ ਦੇ ਪੁਜਾਰੀ ਅਵਧੇਸ਼ ਸ਼ਾਸਤਰੀ, ਸੰਤੋਸ਼ੀ ਮਾਤਾ ਮੰਦਰ ਦੇ ਪੁਜਾਰੀ ਭਗਵਾਨ ਸਹਾਏ, ਕਾਲੀ ਮਾਤਾ ਮੰਦਰ ਦੇ ਪੁਜਾਰੀ ਮੁਕੇਸ਼ ਸ਼ਾਸਤਰੀ, ਬ੍ਰਹਮ ਨਰਾਇਣ ਸ਼ਾਸਤਰੀ, ਸਾਂਈ ਮੰਦਰ ਦੇ ਪੁਜਾਰੀ ਰਵਿਸ਼ੰਕਰ ਸ਼ਾਸਤਰੀ, ਖੇਤਰਪਾਲ ਮੰਦਰ ਦੇ ਪੁਜਾਰੀ ਦੀਪਕ ਜੋਸ਼ੀ, ਹਨੂੰਮਾਨ ਮੰਦਰ ਦੇ ਪੁਜਾਰੀ ਦੇਸਰਾਜ ਸ਼ਰਮਾ, ਨੀਰਜ ਸ਼ਰਮਾ, ਪ੍ਰੀਤਮ ਸ਼ਾਸਤਰੀ ਅਤੇ ਸੰਜੇ ਸ਼ਰਮਾ ਨੇ ਸਰਬਸੰਮਤੀ ਨਾਲ 21 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਫ਼ੈਸਲੇ ਨੂੰ ਸਹੀ ਦੱਸਿਆ |

ਪਿਛਲੀ ਖ਼ਬਰ ਵਿਧਾਇਕ ਕਾਕਾ ਬਰਾੜ ਦੇ ਗ੍ਰਹਿ ਪਹੁੰਚੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਗਲੀ ਖ਼ਬਰ ਪ੍ਰੀਤਮ ਕੌਰ ਮੱਤਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।