04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਆਸਟ੍ਰੇਲੀਆ ਵਿਦਿਆਰਥੀ ਵੀਜ਼ਾ ਸਹੀ ਦਸਤਾਵੇਜ਼ਾਂ 'ਤੇ ਨਿਰਭਰ ਕਰਦਾ ਹੈ, ਯੂਨੀਵਰਸਿਟੀ 'ਤੇ ਨਹੀਂ-ਤਿਆਗੀ <br/>

ਅਜੀਤ ਡੈਸਕ 18-10-2025
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਆਸਟ੍ਰੇਲੀਆ ਵਿਚ ਵਿਦਿਆਰਥੀ ਵੀਜ਼ਿਆਂ ਨੂੰ ਲੈ ਕੇ ਫੈਲੀ ਵਿਆਪਕ ਉਲਝਣ ਦੇ ਵਿਚਕਾਰ ਕੁਝ ਮਹੱਤਵਪੂਰਨ ਰਾਹਤ ਮਿਲੀ ਹੈ | ਆਸਟੇ੍ਰਲਿਆਈ ਵਿਦਿਆਰਥੀ ਵੀਜ਼ੇ ਹੁਣ ਨਾ ਸਿਰਫ਼ ਯੂਨੀਵਰਸਿਟੀ ਕੋਰਸਾਂ ਲਈ, ਸਗੋਂ ਕਾਲਜ ਪੱਧਰ ਦੇ ਕੋਰਸਾਂ ਲਈ ਵੀ ਮਨਜ਼ੂਰ ਕੀਤੇ ਜਾ ਰਹੇ ਹਨ, ਜਿਸ ਨਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਲਈ ਰਸਤਾ ਆਸਾਨ ਹੋ ਗਿਆ ਹੈ | ਇਹ ਗੱਲ 2024 ਸਟੇਟ ਬੋਰਡ ਕਾਮਰਸ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਆਸਟੇ੍ਰਲਿਆਈ ਵਿਦਿਆਰਥੀ ਵੀਜ਼ਾ ਮਿਲਣ ਤੋਂ ਸਾਬਤ ਹੋਈ ਹੈ | ਜਸ਼ਨਪ੍ਰੀਤ ਨੂੰ ਕਾਲਜ ਕੋਰਸ ਲਈ ਮਨਜ਼ੂਰੀ ਦਿੱਤੀ ਗਈ ਸੀ, ਜੋ ਕਿ ਉਨ੍ਹਾਂ ਵਿਦਿਆਰਥੀਆਂ ਲਈ ਇਕ ਸਕਾਰਾਤਮਿਕ ਸੰਦੇਸ਼ ਹੈ ਜੋ ਮੰਨਦੇ ਹਨ ਕਿ ਵੀਜ਼ੇ ਸਿਰਫ਼ ਯੂਨੀਵਰਸਿਟੀ ਕੋਰਸਾਂ ਲਈ ਹੀ ਉਪਲਬਧ ਹਨ | ਇਸ ਸਫਲਤਾ ਬਾਰੇ ਬੋਲਦਿਆਂ ਸਿੱਖਿਆ ਮਾਹਿਰ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਆਸਟੇ੍ਰਲਿਆਈ ਵਿਦਿਆਰਥੀ ਵੀਜ਼ਾ ਲਈ ਪ੍ਰਵਾਨਗੀ ਸਿਰਫ਼ ਸੰਸਥਾ ਦੇ ਨਾਂਅ 'ਤੇ ਨਿਰਭਰ ਨਹੀਂ ਕਰਦੀ, ਸਗੋਂ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਕੀ ਬਿਨੈਕਾਰ ਸਹੀ ਅਤੇ ਮਜ਼ਬੂਤ ਦਸਤਾਵੇਜ਼ ਜਮ੍ਹਾਂ ਕਰਦਾ ਹੈ ਜੋ ਜੈਨੂਇਨ ਟੈਂਪਰੇਰੀ ਐਂਟਰੈਂਟ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ | ਰਾਈਟਵੇ ਏਅਰਲਿੰਕਸ ਨੇ ਆਸਟ੍ਰੇਲੀਆ ਦੀ ਯਾਤਰਾ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਮੁਹਿੰਮ ਦਾ ਐਲਾਨ ਕੀਤਾ ਹੈ | ਇਹ ਮੁਹਿੰਮ ਮੁਫ਼ਤ ਆਈਲਟਸ, ਪੀ.ਟੀ.ਈ. ਕਲਾਸਾਂ, ਸਕਾਲਰਸ਼ਿਪ ਤੇ ਸਿੱਖਿਆ ਕਰਜ਼ਾ ਸਹਾਇਤਾ ਅਤੇ ਇਕ ਮਹੀਨੇ ਦੇ ਅੰਦਰ ਜੀ.ਟੀ.ਈ. ਕਲੀਅਰੈਂਸ ਨੂੰ ਤੇਜ਼ ਕਰਨ ਵਰਗੇ ਲਾਭ ਪ੍ਰਦਾਨ ਕਰੇਗੀ |

ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਦਸਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਪ੍ਰੋਗਰਾਮ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੇਖਾ ਕਲਾਂ 'ਚ ਮੈਡੀਕਲ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।