ਠੱਠੀ ਭਾਈ, 17 ਅਕਤੂਬਰ (ਜਗਰੂਪ ਸਿੰਘ ਮਠਾੜੂ)-ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਵਾਸੀ ਪੰਜਾਬੀ ਸੁਖਵੀਰ ਸਿੰਘ ਸੁੱਖਾ ਕੈਨੇਡੀਅਨ, ਪਰਮਜੀਤ ਸਿੰਘ ਸਿੱਧ ਅਤੇ ਦਲਵਿੰਦਰ ਕੌਰ ਢਿੱਲੋਂ ਨਿਊਜ਼ੀਲੈਂਡ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪ੍ਰਬੰਧਕ ਕਮੇਟੀ ਮਾਤਾ ਗੁਜਰ ਕੌਰ ਪਾਰਕ ਅਤੇ ਸਮੂਹ ਨਗਰ ਨਿਵਾਸੀ ਪਿੰਡ ਸੇਖਾ ਕਲਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੁਰਗਾ ਪੁਰੀ ਸਾਹਿਬ ਨੇੜੇ ਮਾਤਾ ਗੁਜਰ ਕੌਰ ਪਾਰਕ ਪਿੰਡ ਸੇਖਾ ਕਲਾਂ ਵਿਖੇ ਵਿਸ਼ਾਲ ਅੱਖਾਂ, ਹੱਡੀਆਂ-ਜੋੜਾਂ ਅਤੇ ਚਮੜੀ ਦੇ ਰੋਗਾਂ ਦਾ ਚੱਕ ਅੱਪ ਕੈਂਪ ਅੱਜ ਮਿਤੀ : 18 ਅਕਤੂਬਰ ਦਿਨ ਸਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ 1:00 ਵਜੇ ਤੱਕ ਲਗਾਇਆ ਜਾ ਰਿਹਾ ਹੈ | ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਦੇ ਪ੍ਰਬੰਧਾਂ ਹੇਠ ਇਸ ਕੈਂਪ ਵਿਚ ਡਾ. ਦੀਪਾਂਸੂ ਮਿੱਤਲ ਹੱਡੀਆਂ-ਜੋੜਾਂ ਤੇ ਲਿਗਾਮੈਂਟ ਦੇ ਮਾਹਿਰ, ਡਾ. ਆਸਥਾ ਅਗਰਵਾਲ ਚਮੜੀ, ਵਾਲਾਂ ਤੋਂ ਨੋਂਹਾਂ ਦੇ ਰੋਗਾਂ ਦੇ ਮਾਹਿਰ ਅਤੇ ਅੱਖਾਂ ਦੇ ਮਾਹਿਰ ਡਾ. ਮਹੇਸ਼ ਜਿੰਦਲ ਕੋਟਕਪੂਰਾ ਮਰੀਜ਼ਾਂ ਦਾ ਚੈੱਕਅਪ ਕਰਨਗੇ, ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਅੱਖਾਂ ਦੇ ਆਪ੍ਰੇਸ਼ਨ ਵੀ ਕੀਤੇ ਜਾਣਗੇ ਅਤੇ ਮੁਫ਼ਤ ਲੈਨਜ਼ ਪਾਏ ਜਾਣਗੇ | ਜਸਵੀਰ ਸਿੰਘ ਲੈਬ, ਟੈਕਨੀਸ਼ੀਅਨ ਵਲੋਂ ਸ਼ੂਗਰ ਦੇ ਟੈੱਸਟ ਮੁਫ਼ਤ ਕੀਤੇ ਜਾਣਗੇ |