14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਵੱਖ-ਵੱਖ ਥਾੲੀਂ ਵਿਸ਼ਵਕਰਮਾ ਦਿਵਸ ਮਨਾਇਆ

ਅਜੀਤ ਡੈਸਕ 23-10-2025

ਕੋਟਕਪੂਰਾ, 22 ਅਕਤੂਬਰ (ਮੋੋਹਰ ਸਿੰਘ ਗਿੱਲ)-ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ ਸਥਾਨਕ ਬਾਬਾ ਵਿਸ਼ਵਕਰਮਾ ਸਭਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਭਾਈ ਸੁਖਵੰਤ ਸਿੰਘ ਸੋਢੀ ਦੇ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਸਮੁੱਚਾ ਪ੍ਰਬੰਧ ਬਾਬਾ ਵਿਸ਼ਵਕਰਮਾ ਸਭਾ ਵਲੋਂ ਕੀਤਾ ਗਿਆ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਮਲਕੀਤ ਸਿੰਘ ਪੰਜਗਰਾਈਾ, ਗੋਰਾ ਕਲੇਰ, ਹਰਨੇਕ ਸਿੰਘ ਚੰਨੀ, ਪ੍ਰੋ. ਹਰਬੰਸ ਸਿੰਘ ਪਦਮ, ਡਾ. ਪਰਮਿੰਦਰ ਸਿੰਘ ਮਠਾੜੂ, ਪਰਮਿੰਦਰ ਸਿੰਘ ਸੱਗੂ ਕੈਨੇਡਾ, ਕੌਂਸਲਰ ਸਿਮਰਨਜੀਤ ਸਿੰਘ, ਸ਼ਿੰਦਰ ਸਿੰਘ ਮਠਾੜੂ, ਬਾਬਾ ਨਛੱਤਰ ਸਿੰਘ, ਮਾਸਟਰ ਅਜੀਤ ਸਿੰਘ ਸਭਾ ਦੇ ਪ੍ਰਧਾਨ ਰਘਬੀਰ ਸਿੰਘ, ਖ਼ਜ਼ਾਨਚੀ ਜਰਨੈਲ ਸਿੰਘ ਗੈਦੂ ਮੋਗੇ ਵਾਲੇ, ਬਲਜਿੰਦਰ ਸਿੰਘ ਮਠਾੜੂ, ਕੁਲਜਿੰਦਰ ਸਿੰਘ, ਅਮਰਜੀਤ ਸਿੰਘ ਮੰਟੂ, ਸੁਖਮੰਦਰ ਸਿੰਘ ਗੋਗੀ, ਰਣਜੀਤ ਸਿੰਘ ਗੈਦੂ, ਗੁਰਵਿੰਦਰ ਸਿੰਘ ਜੇ.ਕੇ ਲਿਫ਼ਟ ਪੰਪ, ਸੁਖਮੰਦਰ ਸਿੰਘ ਸਮੇਤ ਹੋਰ ਵੀ ਸਭਾ ਦੇ ਮੈਂਬਰ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ | ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਇਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿੱਥੇ ਕਿ ਹਾਜ਼ਰ ਸੰਗਤ ਨੇ ਕਿਤਾਬਾਂ ਦੀ ਖ਼ਰੀਦ ਕੀਤੀ | ਅੰਤ 'ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਦੌਰਾਨ ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ 'ਚ ਦਸਤਕਾਰੀ ਕਿੱਤੇ ਨਾਲ ਜੁੜੇ ਵਿਅਕਤੀਆਂ ਨੇ ਸਤਿਕਾਰ ਵਲੋਂ ਅੱਜ ਕੰਮ-ਕਾਜ ਬੰਦ ਰੱਖਿਆ ਅਤੇ ਆਪੋ-ਆਪਣੇ ਸੰਦਾਂ ਦੀ ਸਫ਼ਾਈ ਕੀਤੀ |
ਬਾਬਾ ਵਿਸ਼ਵਕਰਮਾ ਦਾ ਦਿਹਾੜਾ ਬਰਗਾੜੀ ਵਿਖੇ ਮਨਾਇਆ
ਬਰਗਾੜੀ, (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਬਾਬਾ ਵਿਸ਼ਵਕਰਮਾ ਦਾ ਪਵਿੱਤਰ ਦਿਹਾੜਾ ਸਮੂਹ ਰਾਮਗੜੀ੍ਹਆ ਭਾਈਚਾਰਾ ਬਰਗਾੜੀ, ਸਮੂਹ ਪੰਚਾਇਤਾਂ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ ਉਪਰੰਤ ਢਾਡੀ ਸਿੰਘਾਂ ਨੇ ਬਾਬਾ ਵਿਸ਼ਵਕਰਮਾ ਅਤੇ ਗੁਰ ਇਤਿਹਾਸ ਬਾਰੇ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਪਾਠੀ ਸਿੰਘਾਂ, ਢਾਡੀ ਸਿੰਘਾਂ ਅਤੇ ਮੁਹਤਬਰ ਸੱਜਣਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ, ਕਾਂਗਰਸੀ ਆਗੂ ਦਰਸ਼ਨ ਸਿੰਘ ਢਿਲਵਾਂ, ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸੀਨੀ: ਆਗੂ ਸਾਬਕਾ ਸਰਪੰਚ ਪ੍ਰੀਤਪਾਲ ਭਲੂਰੀਆ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਸਾਬਕਾ ਸਰਪੰਚ ਜਸਵੰਤ ਸਿੰਘ, ਭਾਜਪਾ ਆਗੂ ਡਾ. ਬਲਵਿੰਦਰ ਸਿੰਘ ਸਿਵੀਆਂ, ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਨੱਥਾ ਸਿੰਘ ਚੰਨੀ, ਪ੍ਰਧਾਨ ਸਿੰਦਰ ਸਿੰਘ ਆਰੇਵਾਲਾ, ਖਜ਼ਾਨਚੀ ਕੁਲਵਿੰਦਰ ਸਿੰਘ, ਰਣਧੀਰ ਸਿੰਘ ਧੀਰਾ, ਪੰਚ ਜਸਵੀਰ ਸਿੰਘ ਸੀਰਾ, ਸਿਕੰਦਰ ਸਿੰਘ, ਬਲਜੀਤ ਸਿੰਘ, ਹਰਦੇਵ ਸਿੰਘ, ਸਵਿੰਦਰ ਸਿੰਘ ਪੱਪ, ਮਾ. ਸਾਧੂ ਸਿੰਘ, ਸੁਖਦੇਵ ਸਿੰਘ ਆਰੇਵਾਲਾ, ਮਾ. ਜੁਗਿੰਦਰ ਸਿੰਘ ਖਾਲਸਾ, ਸੁਖਦੇਵ ਸਿੰਘ ਘੁਲਾੜੇਵਾਲਾ, ਮਾ. ਸਵਰਨ ਸਿੰਘ, ਅਜੇਪਾਲ ਬਰਗਾੜੀ ਤੋਂ ਇਲਾਵਾ ਹਰਨੇਕ ਸਿੰਘ ਚੰਨੀ, ਕਾਕਾ ਬਰਗਾੜੀ, ਪੰਚ ਵੀਰ ਚੰਦ, ਸੁਖਜੰਤ ਸਦਿਓੜਾ, ਗੁਰਪ੍ਰੀਤ ਢਿੱਲੋਂ, ਕਿਸਾਨ ਆਗੂ ਗੁਰਦਾਸ ਰਾਮ ਸ਼ਰਮਾ, ਸੁਖਮੰਦਰ ਸਿੰਘ, ਦਵਿੰਦਰ ਅਰਸ਼ੀ, ਹੈਪੀ ਚੰਨੀ, ਨੰਬਰਦਾਰ ਗੁਰਨਾਮ ਸਿੰਘ ਬਰਾੜ, ਅਮਰ ਸਿੰਘ ਢਿੱਲੋਂ, ਪੰਚ ਜੈ ਪਾਲ ਸ਼ਰਮਾ, ਪੰਚ ਬਲਵੰਤ ਸਿੰਘ ਫੌਜੀ, ਮਿੱਠੂ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ, ਨਾਇਬ ਸਿੰਘ, ਹਰਭਗਵਾਨ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ |
ਸਾਦਿਕ, (ਆਰ.ਐਸ.ਧੁੰਨਾ)-ਸਥਾਨਕ ਵਿਸ਼ਵਕਰਮਾ ਭਵਨ ਵਿਖੇ ਰਾਮਗੜ੍ਹੀਆ ਸਭਾ ਸਾਦਿਕ ਵਲੋਂ ਸੰਗਤਾਂ ਦੇ ਸਹਿਯਗ ਨਾਲ ਵਿਸ਼ਵਕਰਮਾ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਪਹਿਲੇ ਪਹਿਰ 'ਚ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਜੱਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ, ਡਾ. ਕੇਵਲ ਅਰੋੜਾ, ਦਲੇਰ ਸਿੰਘ ਡੋਡ, ਜਥੇਦਾਰ ਗੁਰਜੰਟ ਸਿੰਘ ਆਦਿ ਨੇ ਸਭਨਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ ਸ਼ਿਲਪਕਲਾ ਦੇ ਮਾਹਿਰ ਸਨ ਤੇ ਉਨ੍ਹਾਂ ਨੇ ਕਿਰਤੀਆਂ ਲਈ ਵੱਖ-ਵੱਖ ਤਰ੍ਹਾਂ ਦੇ ਔਜ਼ਾਰਾਂ ਦਾ ਨਿਰਯਾਤ ਵੀ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਜੀ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ | ਸਭਾ ਦੇ ਪ੍ਰਧਾਨ ਗੁਰਚੰਦ ਸਿੰਘ ਮੁਮਾਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ, ਸਰਪੰਚ ਦੀਸ਼ਾ ਸਿੰਘ, ਸਾਬਕਾ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਸੁਖਬੀਰ ਮ
ਰਾੜ੍ਹ, ਹਰਜਿੰਦਰ ਸਿੰਘ ਚੌਹਾਨ, ਦੀਪਕ ਕੁਮਾਰ ਸੋਨੂੰ, ਪਿ੍ਤਪਾਲ ਸਿੰਘ ਢਿੱਲੋਂ, ਜਸਵੀਰ ਸਿੰਘ ਉਗੋਕੇ, ਗੁਰਮੀਤ ਸਿੰਘ ਕਲਸੀ, ਦਰਸ਼ਨ ਸਿੰਘ ਉਗੋਕੇ, ਇਕਬਾਲ ਸਿੰਘ ਖੀਵਾ, ਭੁਪਿੰਦਰ ਸਿੰਘ ਢਿੱਲੋਂ, ਮੇਜਰ ਸਿੰਘ, ਮਨੀ ਕਲਸੀ, ਲਖਵਿੰਦਰ ਸਿੰਘ ਖੀਵਾ, ਜਗਸੀਰ ਸਿੰਘ ਜੱਗਾ, ਲਵਦੀਪ ਸਿਘ, ਰਜਿੰਦਰ ਸਿੰਘ ਗੋਰਾ, ਸਤਨਾਮ ਸਿੰਘ ਸਾਦਿਕ ਅਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ |
ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ
ਬਾਜਾਖਾਨਾ, (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਵਿਖੇ ਸਮੂਹ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ | ਮਿਸਤਰੀ ਬਲਦੇਵ ਸਿੰਘ ਡੋਡ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵਕਰਮਾ ਨੂੰ ਬ੍ਰਹਿਮੰਡ ਦਾ ਪਹਿਲਾ ਸ਼ਿਲਪਕਾਰ ਮੰਨਿਆ ਜਾਂਦਾ ਹੈ | ਉਨ੍ਹਾਂ ਨੂੰ ਬ੍ਰਹਿਮੰਡ ਦੇ ਪਹਿਲੇ ਇੰਜੀਨੀਅਰ ਵਜੋਂ ਸਤਿਕਾਰਿਆ ਜਾਂਦਾ ਹੈ¢ ਭਗਵਾਨ ਵਿਸ਼ਵਕਰਮਾ ਵਲੋਂ ਕੀਤੀ ਗਈ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ, ਕਾਮਿਆਂ ਵਿਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ¢ ਇਸ ਮੌਕੇ ਮਿਸਤਰੀ ਪੂਰਨ ਸਿੰਘ, ਗੁਰਚਰਨ ਸਿੰਘ, ਕਾਕਾ ਸਿੰਘ ਪੂੰਨਾੀ, ਮੀਤਾ ਪੂੰਨੀ ਮੈਂਬਰ ਪੰਚਾਇਤ, ਪੱਪੀ ਪੂੰਨੀ, ਜਸਵਿੰਦਰ ਸਿੰਘ ਜੱਸਾ ਮਿਸਤਰੀ, ਜਸਪ੍ਰੀਤ ਸਿੰਘ ਜੱਸੀ ਮੈਂਬਰ ਪੰਚਾਇਤ, ਗੁਰਵਿੰਦਰ ਸਿੰਘ ਬੱਬੂ ਢਿੱਲੋਂ, ਜਗਸੀਰ ਸਿੰਘ ਸੀਰਾ ਢਿੱਲੋਂ ਆਦਿ ਹਾਜ਼ਰ ਸਨ |
ਰੁਪਾਣਾ, 22 ਅਕਤੂਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਦੀ ਰਾਮਗੜ੍ਹੀਆ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ | ਗੁਰਦੁਆਰਾ ਗੁਰੂਸਰ ਰੁਪਾਣਾ ਵਿਚ ਪਾਠ ਦੇ ਭੋਗ ਪਾਏ ਗਏ | ਇਸ ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਪਹੁੰਚੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ | ਰਾਮਗੜ੍ਹੀਆ ਕਮੇਟੀ ਵਲੋਂ ਆਈਆਂ ਸੰਗਤਾਂ ਨੂੰ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ | ਅੰਤ ਵਿਚ ਕਮੇਟੀ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਰਵਿੰਦਰ ਹੁੰਦਲ, ਸਾਬਕਾ ਸਰਪੰਚ ਹਰਨੇਕ ਸਿੰਘ ਹੁੰਦਲ, ਕਾਲਾ ਖੋਸਾ, ਧਰਮਿੰਦਰ ਸਿੰਘ ਹੁੰਦਲ, ਟੀਕੂ ਬਰਾੜ, ਜਸਵਿੰਦਰ ਬਾਹੀਆ, ਮਨਿੰਦਰ ਬਰਾੜ, ਡਾ. ਰਣਜੀਤ ਸਿੰਘ, ਸੁਖਜਿੰਦਰ ਢਿੱਲੋਂ, ਪ੍ਰਧਾਨ ਸੁਰਜੀਤ ਸਿੰਘ, ਹਰਮਨ ਬਰਾੜ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਸਕੂਲ ਗੋਬਿੰਦਪੁਰਾ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ <br/> ਅਗਲੀ ਖ਼ਬਰ ਦੀਵਾਲੀ ਦੀ ਰਾਤ ਮੋਟਰਸਾਈਕਲਾਂ ਦੀ ਵਰਕਸ਼ਾਪ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।