20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਝੋਨਾ ਚੋਰੀ ਮਾਮਲੇ ਦੀ ਵੀਡੀਓਗ੍ਰਾਫੀ ਕਰਕੇ ਹੋਇਆ ਦੋਹਰਾ ਵਿਵਾਦ • ਮਜ਼ਦੂਰਾਂ ਵਲੋਂ ਹੜਤਾਲ ਤੇ ਸੜਕ ਜਾਮ

ਅਜੀਤ ਡੈਸਕ 24-10-2025
ਮੰਡੀ ਕਿੱਲਿਆਂਵਾਲੀ, 23 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਦਾਣਾ ਮੰਡੀ ਕਿੱਲਿਆਂਵਾਲੀ ਵਿਖੇ ਝੋਨਾ ਚੋਰੀ ਮਾਮਲੇ ਦੌਰਾਨ ਆੜ੍ਹਤੀਏ ਵਲੋਂ ਕਾਬੂ ਕੀਤੇ ਨੌਜਵਾਨ ਤੋਂ ਪੁੱਛਗਿੱਛ ਕਰਦੇ ਸਮੇਂ ਇਕ ਪ੍ਰਵਾਸੀ ਮਜ਼ਦੂਰ ਵਲੋਂ ਕਥਿਤ ਵੀਡੀਓ ਬਣਾਉਣ ਕਾਰਨ ਦੋਹਰਾ ਵਿਵਾਦ ਖੜ੍ਹਾ ਹੋ ਗਿਆ | ਮੌਕੇ 'ਤੇ ਤਲਖੀ ਵਧਣ ਨਾਲ ਆੜ੍ਹਤੀਏ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਅਤੇ ਉਸ ਦੇ ਪੁੱਤਰ ਨਵਜੋਤ ਸਿੰਘ ਨਿੱਪੀ ਬਰਾੜ ਉੱਪਰ ਵੀਡੀਓ ਬਣਾਉਣ ਵਾਲੇ ਪ੍ਰਵਾਸੀ ਮਜ਼ਦੂਰ ਨਾਲ ਕੁੱਮਾਰਟ ਕੀਤੇ ਜਾਣ ਦਾ ਦੋਸ਼ ਲੱਗੇ | ਇਸ ਦੇ ਰੋਸ ਵਜੋਂ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੇ ਮੰਡੀ ਵਿਚ ਕੰਮ ਬੰਦ ਕਰਕੇ ਹੜਤਾਲ ਤੇ ਰੋਸ ਪ੍ਰਦਰਸ਼ਨ ਕੀਤਾ | ਮਜ਼ਦੂਰਾਂ ਨੇ ਗੁਰਜੰਟ ਸਿੰਘ ਬਰਾੜ ਦੀ ਦੁਕਾਨ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਡੱਬਵਾਲੀ-ਮਲੋਟ ਐਨਐਚ 9 'ਤੇ ਕੁਝ ਸਮੇਂ ਲਈ ਜਾਮ ਲਗਾ ਕੇ ਆੜ੍ਹਤੀਏ ਦਾ ਲਾਇਸੈਂਸ ਰੱਦ ਕਰਨ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ | ਕੁੱਟਮਾਰ ਦੇ ਸ਼ਿਕਾਰ ਬਿਹਾਰ ਵਾਸੀ ਮਜ਼ਦੂਰ ਪਿੰਟੂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਮਜ਼ਦੂਰ ਪਿੰਟੂ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਵੀਡੀਓ ਕਾਲ ਕਰਦਾ ਹੋਇਆ ਮੰਡੀ 'ਚੋਂ ਲੰਘ ਰਿਹਾ ਸੀ ਜਦੋਂ ਉਕਤ ਆੜ੍ਹਤੀਏ ਤੇ ਉਸ ਦੇ ਪੁੱਤਰ ਨੇ ਉਸ ਨੂੰ ਬੇਵਜ੍ਹਾ ਵੀਡੀਓ ਬਣਾਉਣ ਦੇ ਦੋਸ਼ ਹੇਠ ਫ਼ੜ ਕੇ ਮਾਰਿਆ | ਮਜ਼ਦੂਰਾਂ ਨੇ ਪਿੰਟੂ ਦੇ ਸਰੀਰ ਉੱਤੇ ਸੱਟਾਂ ਦਿਖਾਉਂਦੇ ਨਿਆਂ ਦੀ ਮੰਗ ਕੀਤੀ | ਮਜ਼ਦੂਰ ਆਗੂ ਰਣਜੀਤ ਯਾਦਵ ਨੇ ਕਿਹਾ ਕਿ ਮਜ਼ਦੂਰ ਨਾਲ ਬੇਵਜ੍ਹਾ ਕੁੱਟਮਾਰ ਨੂੰ ਬੇਇਨਸਾਫ਼ੀ ਕਰਾਰ ਦਿੱਤਾ | ਦੂਜੇ ਪਾਸੇ ਗੁਰਜੰਟ ਬਰਾੜ ਤੇ ਨਵਜੋਤ ਬਰਾੜ ਨੇ ਦੱਸਿਆ ਕਿ ਅੱਜ ਸਵੇਰੇ ਰਿਕਸ਼ੇ 'ਤੇ ਕਰੀਬ ਦੋ ਕੁਇੰਟਲ ਝੋਨਾ ਚੋਰੀ ਮਾਮਲੇ ਵਿਚ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ | ਉਸ ਤੋਂ ਪੁੱਛਗਿੱਛ ਦੌਰਾਨ ਇਕ ਮਜ਼ਦੂਰ ਉੱਥੇ ਆ ਕੇ ਵੀਡੀਓ ਬਣਾਉਣ ਲੱਗਾ, ਜਿਸ ਨੂੰ ਰੋਕਣ 'ਤੇ ਉਸ ਨੇ ਬਦਸਲੂਕੀ ਕੀਤੀ, ਇਸ ਕਾਰਨ ਕੁਝ ਥੱਪੜ ਮਾਰਨੇ ਪਏ | ਉਨ੍ਹਾਂ ਕਿਹਾ ਕਿ ਘਟਨਾ ਸੀਸੀਟੀਵੀ ਵਿਚ ਦਰਜ ਹੈ ਅਤੇ ਮਜ਼ਦੂਰਾਂ ਨੇ ਦੁਕਾਨ ਦੇ ਸ਼ੀਸ਼ੇ ਭੰਨਣ ਦੀ ਕੋਸ਼ਿਸ਼ ਵੀ ਕੀਤੀ | ਆਿਖ਼ਰਕਾਰ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਪੁਲਿਸ ਅਤੇ ਆੜ੍ਹਤੀਆਂ ਦੀ ਦਖ਼ਲ ਨਾਲ ਮੁਆਫ਼ੀ ਤੇ ਹਰਜਾਨੇ ਦੇ ਅਧਾਰ 'ਤੇ ਮਾਮਲਾ ਨਿੱਬੜ ਗਿਆ | ਦੂਸਰੇ ਪਾਸੇ ਝੋਨਾ ਚੋਰੀ ਮਾਮਲੇ ਵਿਚ ਪੁਲਿਸ ਦੀ ਕਾਰਵਾਈ ਪੜਤਾਲ ਅਧੀਨ ਦੱਸੀ ਜਾਂਦੀ ਹੈ |
ਪਿਛਲੀ ਖ਼ਬਰ ਸ਼ੈਲਰ ਮਾਲਕਾਂ ਦੀ ਮਨਮਰਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਧਾਇਕ ਕਾਕਾ ਬਰਾੜ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।