ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ (ਹਰਮਹਿੰਦਰ ਪਾਲ)-ਮੀਡੀਆ ਇੰਚਾਰਜ ਅਤੇ ਨਾਮਵਰ ਲੇਖਕ ਪਰਗਟ ਸਿੰਘ ਜੰਬਰ ਨੇ ਦੱਸਿਆ ਕਿ ਬਲਾਕ ਮੁਕਤਸਰ-1 ਦੀਆਂ ਤਿੰਨ ਰੋਜ਼ਾ ਖੇਡਾਂ ਪਿੰਡ ਕੋਟਲੀ ਦੇਵਨ ਦੇ ਸਟੇਡੀਅਮ ਵਿਚ ਕਰਵਾਈਆਂ ਗਈਆਂ | ਖੇਡਾਂ ਦੀ ਅਗਵਾਈ ਬੀ.ਪੀ.ਈ.ਓ. ਜਗਦੀਪ ਸਿੰਘ ਨੇ ਕੀਤੀ | ਖੇਡਾਂ ਵਿਚ ਕਬੱਡੀ, ਖੋ-ਖੋ, ਯੋਗਾ, 100 ਮੀਟਰ, 200 ਮੀਟਰ ਆਦਿ ਮੁਕਾਬਲੇ ਕਰਵਾਏ ਗਏ | ਖੇਡਾਂ ਦੀ ਤੀਜੇ ਦਿਨ ਇਨਾਮ ਵੰਡਣ ਦੀ ਰਸਮ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਨਿਭਾਈ | ਰਿਕਾਰਡ ਕਮੇਟੀ ਦੇ ਮੈਂਬਰਾਂ ਜਸਵਿੰਦਰ ਸਿੰਘ ਅਤੇ ਸੰਜੀਵ ਨਾਰੰਗ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਵਿਚ ਸੈਂਟਰ ਗੁਲਾਬੇਵਾਲਾ ਪਹਿਲੇ, ਸੈਂਟਰ ਝਬੇਲਵਾਲੀ ਵਾਲਾ ਦੂਜੇ ਸਥਾਨ, ਸਰਕਲ ਕਬੱਡੀ ਵਿਚ ਝਬੇਲਵਾਲੀ ਸੈਂਟਰ ਪਹਿਲੇ ਤੇ ਗੁਲਾਬੇਵਾਲਾ ਸੈਂਟਰ ਦੂਜੇ ਸਥਾਨ, ਖੋ-ਖੋ ਲੜਕੇ ਵਿਚ ਰਾਮਗੜ੍ਹ ਚੂੰਘਾਂ ਪਹਿਲੇ ਤੇ ਗੁਲਾਬੇਵਾਲਾ ਦੂਜੇ ਸਥਾਨ, ਕਬੱਡੀ ਨੈਸ਼ਨਲ ਲੜਕੀਆਂ ਨੇ ਪਹਿਲਾ ਤੇ ਸੈਂਟਰ ਸੀਰਵਾਲੀ ਦੂਜੇ ਸਥਾਨ, ਸੈਂਟਰ ਝਬੇਲਵਾਲੀ ਖੋ-ਖੋ ਟੀਮ ਲੜਕੇ ਨੇ ਪਹਿਲਾ, ਸੈਂਟਰ ਰਾਮਗੜ੍ਹ ਚੂੰਘਾਂ ਨੇ ਦੂਜਾ ਸਥਾਨ, ਸੈਂਟਰ ਲੁਬਾਣਿਆਂਵਾਲੀ ਖੋ-ਖੋ ਟੀਮ ਲੜਕੀਆਂ ਨੇ ਪਹਿਲਾ ਤੇ ਸੈਂਟਰ ਰਾਮਗੜ੍ਹ ਚੂੰਘਾਂ ਨੇ ਦੂਜਾ ਸਥਾਨ, ਸੈਂਟਰ ਗੁਲਾਬੇਵਾਲਾ ਰੱਸਾਕਸ਼ੀ ਟੀਮ (ਲੜਕੇ) ਪਹਿਲਾ ਸਥਾਨ ਸੈਂਟਰ ਸਿਟੀ ਸਵੇਰ ਤੇ ਦੂਜਾ ਸਥਾਨ ਸੈਂਟਰ ਝਬੇਲਵਾਲੀ, ਕੁਸ਼ਤੀ ਲੜਕੇ 25 ਕਿੱਲੋ ਭਾਰ ਪਹਿਲਾ ਸਥਾਨ ਸੁਖਮੰਦਰ ਸਿੰਘ ਸੈਂਟਰ ਗੁਲਾਬੇਵਾਲਾ ਤੇ ਦੂਜਾ ਸਥਾਨ ਮਨਿੰੰਦਰ ਸਿੰਘ ਸੈਂਟਰ ਸਿਟੀ ਸਵੇਰ, ਕੁਸ਼ਤੀ ਲੜਕੇ 28 ਕਿੱਲੋ ਭਾਰ ਪਹਿਲਾ ਸਥਾਨ ਗੁਰਵਿੰਦਰ ਸਿੰਘ ਸੈਂਟਰ ਸੀਰਵਾਲੀ ਤੇ ਦੂਜਾ ਸਥਾਨਨਵੀ ਸਿੰਘ ਸੈਂਟਰ ਰਾਮਗੜ੍ਹ ਚੂੰਘਾਂ, ਕੁਸ਼ਤੀ ਲੜਕੇ 30 ਕਿੱਲੋ ਭਾਰ ਪਹਿਲਾ ਸਥਾਨ ਅਰਮਾਨ ਸਿੰਘ ਝਬੇਲਵਾਲੀ ਸੈਂਟਰ ਤੇ ਦੂਜਾ ਸਥਾਨ ਗੁਰਪਿੰਦਰ ਸਿੰਘ ਸੈਂਟਰ ਰਾਮਗੜ੍ਹ ਚੂੰਘਾਂ, ਕੁਸ਼ਤੀ ਲੜਕੇ 32 ਕਿੱਲੋ ਭਾਰ ਪਹਿਲਾ ਸਥਾਨ ਸ਼ੁਭਦੀਪ ਸਿੰਘ ਸੈਂਟਰ ਗੁਲਾਬੇਵਾਲਾ ਤੇ ਦੂਜਾ ਸਥਾਨ ਰਣਵੀਰ ਸਿੰਘ ਸੈਂਟਰ ਰਾਮਗੜ੍ਹ ਚੂੰਘਾਂ, ਸ਼ਤਰੰਜ ਲੜਕੇ ਟੀਮ ਪਹਿਲਾ ਸਥਾਨ ਸੈਂਟਰ ਸਿਟੀ ਸਵੇਰ, ਸ਼ਤਰੰਜ ਲੜਕੀਆਂ ਟੀਮ ਪਹਿਲਾ ਸਥਾਨ ਸੈਂਟਰ ਸਿਟੀ ਸਵੇਰ, ਯੋਗਾ ਲੜਕੇ ਟੀਮ ਪਹਿਲਾ ਸਥਾਨ ਸੈਂਟਰ ਗੁਲਾਬੇਵਾਲਾ ਤੇ ਦੂਜਾ ਸਥਾਨ ਸੈਂਟਰ ਜੱਸੇਆਣਾ, ਅਥਲੈਟਿਕਸ 100 ਮੀਟਰ ਦੌੜ ਲੜਕੇ ਪਹਿਲਾ ਸਥਾਨ ਹਰਗੁਣ ਸੈਂਟਰ ਸਿਟੀ ਸਵੇਰ ਤੇ ਦੂਜਾ ਸਥਾਨ ਏਕਮਦੀਪ ਸਿੰਘ ਸੈਂਟਰ ਗੁਲਾਬੇਵਾਲਾ, 100 ਮੀਟਰ ਦੌੜ ਲੜਕੀਆਂ ਪਹਿਲਾ ਸਥਾਨ ਕਰਮਵੀਰ ਕੌਰ ਤੇ ਸੈਂਟਰ ਗੁਲਾਬੇਵਾਲਾ ਦੂਜਾ ਸਥਾਨ ਕਮਲਪ੍ਰੀਤ ਕੌਰ ਸੈਂਟਰ ਝਬੇਲਵਾਲੀ, 200 ਮੀਟਰ ਦੌੜ ਲੜਕੇ ਪਹਿਲਾ ਸਥਾਨ ਸੁਖਮੰਦਰ ਸਿੰਘ ਸੈਂਟਰ ਗੁਲਾਬੇਵਾਲਾ ਤੇ ਦੂਜਾ ਸਥਾਨ ਰਣਜੀਤ ਸਿੰਘ ਸੈਂਟਰ ਰਾਮਗੜ੍ਹ ਚੂੰਘਾਂ, 200 ਮੀਟਰ ਦੌੜ ਲੜਕੀਆਂ ਪਹਿਲਾ ਸਥਾਨ ਕਰਮਵੀਰ ਕੌਰ ਸੈਂਟਰ ਗੁਲਾਬੇਵਾਲਾ ਨੇ ਪ੍ਰਾਪਤ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਆਲ ਓਵਰ ਟਰਾਫ਼ੀ ਸੈਂਟਰ ਗੁਲਾਬੇਵਾਲਾ ਦੇ ਹਿੱਸੇ ਆਈ | ਖੇਡਾਂ ਦਾ ਸਮੁੱਚਾ ਪ੍ਰਬੰਧ ਸੈਂਟਰ ਹੈੱਡ ਟੀਚਰ ਪਰਗਟ ਸਿੰਘ ਜੰਬਰ, ਚਰਨਜੀਤ ਸਿੰਘ, ਗੁਰਮੀਤ ਸਿੰਘ, ਰਵਿੰਦਰ ਕੁਮਾਰ, ਰਾਜਪਾਲ ਸਿੰਘ, ਜਸਵੰਤ ਸਿੰਘ ਤੇ ਸਾਹਿਬ ਸਿੰਘ ਵਲੋਂ ਕੀਤਾ ਗਿਆ | ਕੋਚਿੰਗ ਕੋਰਟ ਦੀ ਭੂਮਿਕਾ ਪਵਿੱਤਰ ਸਿੰਘ, ਜਗਮੋਹਨ ਸਿੰਘ, ਭੋਲਾ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਬੇਦੀ, ਮਨਪ੍ਰੀਤ ਸਿੰਘ, ਅਸ਼ੋਕ ਸ਼ਰਮਾ, ਕੁਲਵਿੰਦਰ ਸਿੰਘ, ਦਲਜੀਤ ਕੁਮਾਰ, ਕੰਵਰਜੀਤ ਸਿੰਘ, ਸਤਿੰਦਰ ਸਿੰਘ, ਜਤਿੰਦਰ ਸਿੰਘ ਅਕਾਲਗੜ੍ਹ, ਸੰਜੀਵ ਕੁਮਾਰ, ਭੋਲਾ ਸਿੰਘ, ਅਜੀਤ ਪਾਲ ਸਿੰਘ, ਰਾਜਵੀਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਵਿਕਰਮਜੀਤ ਸਿੰਘ, ਮਨੋਜ ਕੁਮਾਰ, ਰਵਿੰਦਰ ਪਾਲ ਸਿੰਘ, ਚਮਨ ਲਾਲ, ਸਿੰਘ, ਸੁਖਪਾਲ ਕੌਰ, ਮਮਤਾ, ਲਵਲੀ, ਮਨਿੰਦਰ ਕੌਰ, ਸੁਰਜੀਤ ਸਿੰਘ, ਪੁਸ਼ਪਿੰਦਰ ਕੌਰ, ਗੁਰਪ੍ਰੀਤ ਕੌਰ, ਰੇਸ਼ਮਾ, ਨਿਸ਼ਾ, ਸਰਬਜੀਤ ਕੌਰ ਅਤੇ ਨੇ ਨਿਭਾਈ | ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਨੂੰ ਕਰਵਾਉਣ ਵਿਚ ਗੁਰਪ੍ਰੀਤ ਸਿੰਘ ਬਰਾੜ ਈ.ਟੀ.ਟੀ. ਅਧਿਆਪਕ ਅਟਾਰੀ, ਅਜਵਿੰਦਰ ਸਿੰਘ ਪੂਨੀਆ ਪ੍ਰਧਾਨ ਪੈਸਟੀ ਸਾਈਡ ਯੂਨੀਅਨ ਸ੍ਰੀ ਮੁਕਤਸਰ ਸਾਹਿਬ, ਅਜਮੇਰ ਸਿੰਘ ਬਰਾੜ ਰਿਟਾ. ਹੈੱਡ ਟੀਚਰ, ਹਰਮਨ ਸਿੰਘ ਮੈਂਬਰ ਪੰਚਾਇਤ, ਸੁਖਪਾਲ ਸਿੰਘ ਲਖੇਸਰ ਮੈਂਬਰ ਪੰਚਾਇਤ, ਗੁਰਜੀਤ ਸਿੰਘ ਮੈਂਬਰ ਪੰਚਾਇਤ, ਤਰਸੇਮ ਸਿੰਘ ਮੈਂਬਰ ਪੰਚਾਇਤ, ਗੁਰਜੰਟ ਸਿੰਘ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ, ਨੰਬਰਦਾਰ ਅੰਗਰੇਜ਼ ਸਿੰਘ, ਨੰਬਰਦਾਰ ਪਰਮਾਤਮਾ ਸਿੰਘ ਨੰਬਰਦਾਰ, ਨਛੱਤਰ ਸਿੰਘ ਲਖੇਸਰ, ਚਾਨਣ ਸਿੰਘ ਬਰਾੜ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਹਿਯੋਗ ਦਿੱਤਾ ਗਿਆ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਨੇ ਨਿਭਾਈ |