20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭਗਵਾਨ ਸ੍ਰੀ ਕਿ੍ਸ਼ਨ ਨੂੰ ਅੰਨਕੂਟ ਦੇ ਛੱਪਨ ਭੋਗ ਲਗਾਏ

ਅਜੀਤ ਡੈਸਕ 24-10-2025
ਫ਼ਰੀਦਕੋਟ, 23 ਅਕਤੂਬਰ (ਸਤੀਸ਼ ਬਾਗ਼ੀ)-ਸਥਾਨਕ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਗੇਰਾ ਦੀ ਅਗਵਾਈ ਹੇਠ ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਗੌਵਰਧਨ ਪੂਜਾ ਬੜੀ ਸ਼ਰਧਾ ਨਾਲ ਕੀਤੀ ਗਈ, ਜਿਸ ਦੌਰਾਨ ਭਗਵਾਨ ਸ੍ਰੀ ਕਿ੍ਸ਼ਨ ਨੂੰ ਅੰਨਕੂਟ ਦੇ ਛੱਪਨ ਭੋਗ ਲਗਾਏ ਗਏ | ਇਸ ਮੌਕੇ ਸ਼ਰਧਾਲੂ ਮਹਿਲਾਵਾਂ ਵਲੋਂ ਭਗਵਾਨ ਸ੍ਰੀ ਕਿ੍ਸ਼ਨ ਦੀ ਆਰਤੀ ਕੀਤੀ ਗਈ, ਮਹਿਮਾ ਦਾ ਗੁਣਗਾਨ ਕੀਤਾ ਅਤੇ ਨਾਚ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਸਮਾਗਮ ਉਪਰੰਤ ਸਮੂਹ ਸੰਗਤਾਂ ਨੂੰ ਛੱਪਨ ਭੋਗ ਅਤੁੱਟ ਵਰਤਾਇਆ ਗਿਆ | ਇਸ ਮੌਕੇ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਰਮੇਸ਼ ਗੇਰਾ ਜ਼ਿਲ੍ਹਾ ਪ੍ਰਧਾਨ ਅਰੋੜਵੰਸ਼ ਸਭਾ, ਪ੍ਰੇਮ ਗੇਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦਰਸ਼ਨ ਲਾਲ ਚੁੱਘ ਪ੍ਰਧਾਨ, ਓਮ ਪ੍ਰਕਾਸ਼ ਬੋਹਤ ਜਨਰਲ ਸਕੱਤਰ ਭਾਵਾਧਸ ਆਲ ਇੰਡੀਆ, ਵਿਜੇ ਛਾਬੜਾ ਨਗਰ ਕੌਂਸਲਰ, ਪ੍ਰਵੀਨ ਕਾਲਾ ਚੇਅਰਮੈਨ, ਰਜਿੰਦਰ ਦਾਸ ਰਿੰਕੂ ਸਮਾਧਾਂ ਵਾਲੇ, ਐਡਵੋਕੇਟ ਗਗਨ ਸੁਖੀਜਾ, ਦਰਗੇਸ਼ ਸ਼ਰਮਾ ਸੂਬਾ ਸਕੱਤਰ ਭਾਜਪਾ ਪੰਜਾਬ, ਰਵੀ ਬੁਗਰਾ, ਰਵਿੰਦਰ ਸਿੰਘ ਗੋਗਾ ਪ੍ਰਧਾਨ, ਡਾ. ਜਤਿੰਦਰ ਕੁਮਾਰ, ਵੇਦ ਸਿੰਗਲਾ, ਸ਼ਾਮ ਗੇਰਾ, ਯੋਗੇਗ ਗਰਗ, ਰਾਜੇਸ਼ ਗੁਪਤਾ, ਸੁਰਿੰਦਰ ਗੇਰਾ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ, ਕਾਲਾ ਗੇਰਾ, ਵਿਨੋਦ ਗੇਰਾ, ਚਮਨ ਗੇਰਾ ਪ੍ਰਧਾਨ ਸੇਵਾ ਭਾਰਤੀ ਅਤੇ ਜਤਿਨ ਗੇਰਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਪੀ.ਆਈ. ਦੀ ਮੀਟਿੰਗ ਅਗਲੀ ਖ਼ਬਰ ਭਗਤ ਸੈਣ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।