07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਭਾਜਪਾ ਵਲੋਂ ਆਤਮ-ਨਿਰਭਰ ਭਾਰਤ ਦੇ ਸੰਬੰਧ ਵਿਚ ਮੀਟਿੰਗ

ਅਜੀਤ ਡੈਸਕ 04-11-2025
ਮਲੋਟ, 3 ਨਵੰਬਰ (ਪਾਟਿਲ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਏ ਗਏ ਪ੍ਰਣ ਵਿਕਸਿਤ ਭਾਰਤ ਅਧੀਨ ਚਲਾਏ ਗਏ ਪ੍ਰੋਗਰਾਮ ਆਤਮ-ਨਿਰਭਰ ਭਾਰਤ ਦੇ ਸੰਬੰਧ ਵਿਚ ਮੀਟਿੰਗ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰੇਰਨਾ ਤੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਵਿਚ ਮਲੋਟ ਦਫ਼ਤਰ ਵਿਖੇ ਹੋਈ, ਜਿਸ 'ਚ ਦਿਆਲ ਸਿੰਘ ਸੋਢੀ ਨੇ ਉਕਤ ਪ੍ਰੋਗਰਾਮ ਦੇ ਸੰਬੰਧ 'ਚ ਹਾਈਕਮਾਂਡ ਵਲੋਂ ਆਈਆਂ ਹਦਾਇਤਾਂ ਬਾਰੇ ਦੱਸਿਆ | ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਆਤਮ-ਨਿਰਭਰ ਭਾਰਤ ਹੀ ਵਿਕਸਿਤ ਭਾਰਤ ਦੀ ਪਹਿਲੀ ਪੌੜੀ ਹੈ | ਇਸ ਮੌਕੇ ਸੋਮ ਕਾਲੜਾ, ਅਮਨਦੀਪ ਸੰਧੂ, ਸੁਸ਼ੀਲ ਜਲਹੋਤਰਾ, ਰਿਖੀਕੇਸ ਭੋਲੀ, ਅਮਨ ਮਿੱਡਾ, ਹਰਨੇਕ ਬਰਾੜ, ਧਰਮ ਚੰਦ, ਸੰਦੀਪ ਵਰਮਾ, ਪ੍ਰਦੀਪ ਬੱਬਰ, ਰਮੇਸ਼ ਕੁਮਾਰ ਕੱਲੂ, ਸੌਰਭ ਗੋਕਲਾਣੀ, ਨਰੇਸ਼ ਕੁਮਾਰ ਲਾਲਾ, ਰੀਤੀ ਸੱਚਦੇਵਾ, ਗੌਰਵ ਸ਼ਰਮਾ ਆਦਿ ਆਗੂ ਮੌਜੂਦ ਰਹੇ |
ਪਿਛਲੀ ਖ਼ਬਰ ਵਕੀਲ 'ਤੇ ਮਾਮਲਾ ਦਰਜ ਕਰਨ ਤੇ ਸੀ.ਐੱਮ. ਨੂੰ ਨਾ ਮਿਲਣ ਦੇਣ 'ਤੇ ਬਾਰ ਐਸੋਸੀਏਸ਼ਨ ਵਲੋਂ ਵਿਰੋਧ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਬਰਕੰਦੀ ਵਿਖੇ ਪੰਜਾਬ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।