05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸੁਰ-ਆਂਗਨ ਅੱਜ ਮਨਾਏਗੀ ‘ਸੰਗੀਤ ਅਧਿਆਪਕ ਸਨਮਾਨ ਉਤਸਵ’ : ਡਾ. ਰਾਜੇਸ਼ ਮੋਹਨ

ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਗੀਤਕ ਸੰਸਥਾ ‘ਸੁਰ ਆਂਗਨ’ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ‘ਸੰਗੀਤ ਅਧਿਆਪਕ ਸਨਮਾਨ ਉਤਸਵ’ 5 ਸਤੰਬਰ 2026 ਨੂੰ ਸ਼ਾਮ 4:30 ਵਜੇ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਮਨਾਏਗੀ। ਸੰਸਥਾ ਦੇ ਮੁੱਖ ਸੰਚਾਲਕ ਪ੍ਰਿੰਸੀਪਲ ਡਾ.

ਅਜੀਤ ਡੈਸਕ 05-09-2026
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਗੀਤਕ ਸੰਸਥਾ ‘ਸੁਰ ਆਂਗਨ’ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ‘ਸੰਗੀਤ ਅਧਿਆਪਕ ਸਨਮਾਨ ਉਤਸਵ’ 5 ਸਤੰਬਰ 2026 ਨੂੰ ਸ਼ਾਮ 4:30 ਵਜੇ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਮਨਾਏਗੀ। ਸੰਸਥਾ ਦੇ ਮੁੱਖ ਸੰਚਾਲਕ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਦੱਸਿਆ ਕਿ ਇਸ ਸ਼ਾਮ ਨੂੰ ਯਾਦਗਾਰੀ ਬਣਾਉਣ ਲਈ ਤਿੰਨ ਮਹਾਨ ਸੰਗੀਤ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਜਿਨ੍ਹਾਂ ਵਿਚ ਅਨਿਲ ਕੁਮਾਰ ਗੁਪਤਾ ਸਾਬਕਾ ਤਬਲਾ ਵਾਦਕ, ਸੰਗੀਤ ਵਿਭਾਗ, ਸਰਕਾਰੀ ਬ੍ਰਿਜਿੰਦਰਾ ਕਾਲਜ, ਪ੍ਰੋ. ਅਰੁਣਾ ਰਣਦੇਵ ਸਾਬਕਾ ਮੁਖੀ, ਸੰਗੀਤ ਵਿਭਾਗ ਸ਼ਹੀਦ ਭਗਤ ਸਿੰਘ ਕਾਲਜ, ਕੋਟਕਪੂਰਾ, ਸੱਤਯ ਦੇਵ ਸਾਬਕਾ ਸੰਗੀਤ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਜਲਾਲਾਬਾਦ) ਸ਼ਾਮਿਲ ਹਨ। ਸੁਰ ਆਂਗਨ ਵਲੋਂ ਸਮੂਹ ਸਮਰਪਿਤ ਵਿਦਿਆਰਥੀਆਂ, ਕਲਾ-ਪ੍ਰੇਮੀਆਂ ਅਤੇ ਸੰਗੀਤ ਨਾਲ ਪਿਆਰ ਕਰਨ ਵਾਲੇ ਸਤਿਕਾਰਯੋਗ ਸੱਜਣਾ ਨੂੰ ਇਸ ਉਤਸਵ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਗੁਰਸ਼ਰਨਜੀਤ ਸਿੰਘ (ਮੈਥ ਮਾਸਟਰ) ਦੀ ਸਟੇਟ ਯੰਗ ਟੀਚਰ ਐਵਾਰਡ 2026 ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।