09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

22 ਗਰਾਮ ਹੈਰੋਇਨ ਬਰਾਮਦ

ਅਜੀਤ ਡੈਸਕ 06-11-2025
ਕੋਟਕਪੂਰਾ, 5 ਨਵੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿਚ ਨੇੜੇ ਬੀੜ ਰੋਡ ਕੋਟਕਪੂਰਾ ਹਾਈਵੇ ਪਰ ਜਾ ਰਹੇ ਸਨ ਤਾਂ ਹਾਈਵੇ ਤੋਂ ਕਰੀਬ 200 ਮੀਟਰ ਪਿੱਛੇ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿਚ ਫ਼ੜੀ ਮੋਮੀ ਲਿਫ਼ਾਫ਼ੀ ਹੇਠਾਂ ਸੁੱਟ ਦਿੱਤੀ | ਤਲਾਸ਼ੀ ਕਰਨ 'ਤੇ 22 ਗਰਾਮ ਹੈਰੋਇਨ ਹੋਣ ਦਾ ਪਤਾ ਲੱਗਾ | ਇਸ ਸਬੰਧ 'ਚ ਪੁਲਿਸ ਪਾਰਟੀ ਨੇ ਗੁਰਦਿੱਤ ਸਿੰਘ ਵਾਸੀ ਭਿੱਖੀਵਿੰਡ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਸ਼ਹਿਰੀ ਥਾਣਾ ਕੋਟਕਪੁੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਥਾਣਾ ਮੁਖੀ ਵਲੋਂ ਗਲਤ ਵਿਵਹਾਰ ਕਰਨ 'ਤੇ ਐਮ. ਸੀ. ਤੇ ਸਮਰਥਕਾਂ ਨੇ ਲਗਾਇਆ ਧਰਨਾ ਅਗਲੀ ਖ਼ਬਰ 400 ਗਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।