09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

400 ਗਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 06-11-2025
ਕੋਟਕਪੂਰਾ, 5 ਨਵੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸੀ.ਆਈ.ਏ ਸਟਾਫ਼ ਜੈਤੋ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਦੇ ਸਬੰਧ ਵਿਚ ਬਾਈਪਾਸ ਨੇੜੇ ਲਿੰਕ ਰੋਡ, ਨਾਈਆਂ ਵਾਲੀ ਬਸਤੀ, ਨੇੜੇ ਰੱਬ ਵਾਲਾ ਖੂਹ ਕੋਟਕਪੂਰਾ ਨੇੜੇ ਜਾ ਰਹੇ ਸਨ ਤਾਂ ਦੋ ਨੌਜਵਾਨ ਮੋਟਰਸਾਈਕਲ ਰੰਗ ਚਿੱਟਾ ਪਰ ਆਉਂਦੇ ਦਿਖਾਈ ਦਿੱਤੇ | ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਮੋਟਰਸਾਈਕਲ ਅਚਾਨਕ ਬੰਦ ਹੋ ਗਿਆ | ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਇਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ | ਇਸ ਕੋਟਕਪੂਰਾ ਵਾਸੀ ਕਮਲਦੀਪ ਸਿੰਘ ਅਤੇ ਵਿਸ਼ਾਲ ਕੁਮਾਰ ਦੀ ਤਲਾਸ਼ੀ ਦੌਰਾਨ 400 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਕਤ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ |
ਪਿਛਲੀ ਖ਼ਬਰ 22 ਗਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਸਹਾਇਕ ਥਾਣੇਦਾਰ ਅਮਨ ਕੁਮਾਰ ਨੇ ਖੇਡ ਮੈਦਾਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।