09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਹਾਇਕ ਥਾਣੇਦਾਰ ਅਮਨ ਕੁਮਾਰ ਨੇ ਖੇਡ ਮੈਦਾਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 06-11-2025
ਫ਼ਰੀਦਕੋਟ, 5 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਆਲ ਇੰਡੀਆ ਮਾਸਟਰ ਬਾਸਕਿਟਬਾਲ ਖੇਡਾਂ 'ਚ ਫ਼ਰੀਦਕੋਟ ਪੁਲਿਸ ਦੇ ਸਹਾਇਕ ਥਾਣੇਦਾਰ ਅਮਨ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਅਤੇ ਪੁਲਿਸ ਵਿਭਾਗ ਦਾ ਮਾਣ ਵਧਾਇਆ ਹੈ | ਗੋਆ ਵਿਖੇ ਕਰਵਾਏ ਗਏ ਆਲ ਇੰਡੀਆ ਮਾਸਟਰ ਬਾਸਕਿਟਬਾਲ ਗੇਮਜ਼ ਅਧੀਨ ਪਹਿਲੇ ਲੇਜੰਡ ਕੱਪ ਵਿਚ ਉਨ੍ਹਾਂ ਨੇ ਆਪਣੀ ਟੀਮ ਨੂੰ ਪਹਿਲਾ ਸਥਾਨ ਦਿਵਾਇਆ | ਇਸ ਟੂਰਨਾਮੈਂਟ ਵਿਚ ਦੇਸ਼ ਦੇ ਕਰੀਬ 18 ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ | ਇਸ ਉਪਲਬਧੀ ਲਈ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਸਹਾਇਕ ਥਾਣੇਦਾਰ ਅਮਨ ਕੁਮਾਰ ਨੂੰ ਵਿਸੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਅਮਨ ਕੁਮਾਰ ਨੇ 2023 ਵਿਚ ਦਿੱਲੀ ਵਿਖੇ ਹੋਈਆਂ ਖੇਲੋ ਇੰਡੀਆ ਮਾਸਟਰ ਗੇਮਜ਼ ਵਿਚ ਵੀ ਗੋਲਡ ਮੈਡਲ ਅਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਹੋਈਆਂ ਆਲ ਇੰਡੀਆ ਮਾਸਟਰ ਬਾਸਕਿਟਬਾਲ ਗੇਮਜ਼ ਵਿਚ ਵੀ ਸੋਨੇ ਦਾ ਤਗਮਾ ਜਿੱਤਿਆ ਹੈ |
ਪਿਛਲੀ ਖ਼ਬਰ 400 ਗਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ 6 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।