ਕੋਟਕਪੂਰਾ, 5 ਨਵੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਦੇਵੀਵਾਲਾ, ਸਿਰਸੜੀ, ਕੋਟਸੁਖੀਆ ਹੋ ਕੇ ਧੂੜਕੋਟ ਰੋਡ 'ਤੇ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਪਿੰਡ ਕੋਟਸੁਖੀਆ ਤੋਂ ਕਰੀਬ 1 ਕਿਲੋਮੀਟਰ ਪਿੰਡ ਧੂੜਕੋਟ ਵਾਲੀ ਸਾਈਡ ਪੁੱਜੀ ਤਾਂ ਸੜਕ ਦੀ ਖੱਬੀ ਸਾਈਡ ਨਿਕਲਦੀ ਕੱਚੀ ਪਹੀ ਦੇ ਸੱਜੇ ਹੱਥ ਲੱਗੇ ਟਾਹਲੀ ਅਤੇ ਬੋਹੜ ਦੇ ਦਰੱਖ਼ਤ ਹੇਠ ਬਣੀ ਥੜੀ 'ਤੇ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ | ਪੁਲਿਸ ਕਰਮਚਾਰੀਆਂ ਨੂੰ ਦੇਖ ਕੇ ਉਕਤ ਨੌਜਵਾਨ ਘਬਰਾ ਕੇ ਥੜੀ ਤੋਂ ਖੜ੍ਹਾ ਹੋ ਕੇ ਕੱਚੀ ਪਹੀ 'ਤੇ ਤੁਰ ਪਿਆ | ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਉਸ ਨੇ ਆਪਣੀ ਪਹਿਚਾਣ ਲਖਵੀਰ ਸਿੰਘ ਵਾਸੀ ਸਿਰਸੜੀ ਰੋਡ ਪਿੰਡ ਕੋਟਸੁਖੀਆ ਵਜੋਂ ਕਰਵਾਈ | ਪੁਲਿਸ ਪਾਰਟੀ ਨੂੰ ਉਕਤ ਵਿਅਕਤੀ ਪਾਸੋਂ 06.16 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |