11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਕੂਲਾਂ 'ਚ ਹੱਥਾਂ ਨੂੰ ਸਾਫ਼ ਕਰਨ ਅਤੇ ਸੰਤੁਲਿਤ ਖੁਰਾਕ ਬਾਰੇ ਕੀਤਾ ਜਾਗਰੂਕ

ਅਜੀਤ ਡੈਸਕ 06-11-2025
ਬਾਜਾਖਾਨਾ, 5 ਨਵੰਬਰ (ਜਗਦੀਪ ਸਿੰਘ ਗਿੱਲ)-ਪਿੰਡ ਬਾਜਾਖਾਨਾ ਦੇ ਸਕੂਲਾਂ ਵਿਚ ਹੱਥਾਂ ਨੂੰ ਸਾਫ ਰੱਖਣ ਅਤੇ ਸੰਤੁਲਿਤ ਖੁਰਾਕ ਸਬੰਧੀ ਸਿਹਤ ਵਿਭਾਗ ਵਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ | ਏ.ਐਮ.ਓ ਡਾ. ਸਨਮੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ ਅਤੇ ਵਿਸ਼ੇਸ਼ ਕਰਕੇ ਹੱਥਾਂ ਦੇ ਸਾਫ਼ ਹੋਣ ਸਬੰਧੀ ਧਿਆਨ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਹੱਥਾਂ ਦੇ ਗੰਦੇ ਹੋਣ ਕਰਕੇ ਕਈ ਪ੍ਰਕਾਰ ਦੀ ਬਿਮਾਰੀਆਂ ਲੱਗ ਜਾਂਦੀਆਂ ਹਨ | ਉਨ੍ਹਾਂ ਬੱਚਿਆਂ ਨੂੰ ਹੱਥ ਧੋਣ ਦੇ ਸਹੀ ਤਰੀਕਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਉਨ੍ਹਾਂ ਬੱਚਿਆਂ ਨੂੰ ਹਮੇਸ਼ਾ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਖਾਣ ਸਬੰਧੀ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਕਦੇ ਵੀ ਸਵੇਰ ਵੇਲੇ ਘਰੋਂ ਬਿਨਾਂ ਕੁਝ ਖਾਧੇ ਖਾਲੀ ਪੇਟ ਸਕੂਲ ਨਹੀਂ ਆਉਣਾ ਚਾਹੀਦਾ ਬਲਕਿ ਹਰ ਰੋਜ ਨਾਸ਼ਤਾ ਕਰਕੇ ਹੀ ਸਕੂਲ ਆਉਣਾ ਚਾਹੀਦਾ ਹੈ | ਬੀ ਈ ਈ ਫਲੈਗ ਚਾਵਲਾ ਅਤੇ ਫਾਰਮੇਸੀ ਅਫਸਰ ਪਰਮਿੰਦਰ ਸਿੰਘ ਨੇ ਬੱਚਿਆਂ ਨੂੰ ਨਿੱਜੀ ਸਾਫ ਸਫਾਈ ਬਾਰੇ ਦੱਸਦੇ ਹੋਏ ਕਿਹਾ ਕਿ ਹਮੇਸ਼ਾ ਨਹੁੰ ਕੱਟ ਕੇ ਰੱਖਣੇ ਚਾਹੀਦੇ ਹਨ | ਇਸ ਮੌਕੇ ਸਮੂਹ ਅਧਿਆਪਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਦਿਕ ਹਸਪਤਾਲ ਵਿਖੇ ਕੇਅਰ ਕੰਪੇਨੀਅਨ ਪ੍ਰੋਗਰਾਮ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਲਾਈਫ਼ ਸਰਟੀਫਿਕੇਟ ਲੈਣ ਸੰਬੰਧੀ ਤੁਰੰਤ ਸਾਰੇ ਬੈਂਕਾਂ ਨੂੰ ਹਦਾਇਤਾਂ ਜਾਰੀ ਹੋਣ-ਯੂਨੀਅਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।