15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵੱਖ-ਵੱਖ ਰੋਗਾਂ ਦੀ ਮੁਫ਼ਤ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ

ਨੱਕ, ਕੰਨ ਤੇ ਗਲੇ ਦੇ ਰੋਗਾਂ ਦੇ ਲਗਾਏ ਕੈਂਪ ਦੌਰਾਨ ਜਾਂਚ ਕਰਦੇ ਹੋਏ ਡਾਕਟਰ, ਨਾਲ ਹਾਜ਼ਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਹੋਰ | ਤਸਵੀਰ: ਪਾਟਿਲ <br/> 07-11-2025
8 ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇੇ ਕੀਤੀ ਸ਼ਿਰਕਤ


ਮਲੋਟ, 6 ਨਵੰਬਰ (ਪਾਟਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੱਕ, ਕੰਨ ਤੇ ਗਲੇ ਦੇ ਰੋਗਾਂ ਤੇ ਏਕਤਾ ਨਗਰ ਸੰਮਤੀ ਮਲੋਟ ਵਲੋਂ ਖ਼ੂਨਦਾਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹੱਲਾ ਕਰਨੈਲ ਸਿੰਘ ਮਲੋਟ ਵਿਖੇ ਲਗਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਸਮਾਜ ਸੇਵੀ ਹਰਚਰਨ ਸਿੰਘ ਸ਼ੈਰੀ ਨੇ ਦੱਸਿਆ ਕਿ ਤਿੰਨਾਂ ਈ.ਐੱਨ.ਟੀ. ਕੇਅਰ ਸੈਂਟਰ ਡੀ.ਸੀ.ਐੱਮ. ਕਾਲੋਨੀ ਜੀ.ਟੀ. ਰੋਡ ਮਲੋਟ ਵਲੋਂ ਕੈਂਪ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਲਗਾਇਆ ਗਿਆ | ਕੈਂਪ 'ਚ ਸੈਂਟਰ ਦੇ ਸੰਸਥਾਪਕ ਡਾ. ਐੱਮ.ਐੱਸ. ਤਿੰਨਾਂ ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਪੀ.ਸੀ.ਐੱਮ.ਐੱਸ.-1 ਤੇ ਉਨ੍ਹਾਂ ਦੇ ਬੇਟੇ ਡਾ. ਕੁਸ਼ਲਦੀਪ ਸਿੰਘ ਤਿੰਨਾਂ ਨੇ ਆਪਣੀ ਟੀਮ ਸਮੇਤ ਖ਼ੁਦ ਮਰੀਜ਼ਾਂ ਦੀ ਜਾਂਚ ਕੀਤੀ | ਕੈਂਪ ਦੌਰਾਨ ਕਰੀਬ 80 ਮਰੀਜ਼ਾਂ ਦੀ ਜਾਂਚ ਹੋਈ | ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਮਰੀਜ਼ਾਂ ਨੂੰ ਲੋੜੀਂਦੀਆਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਖ਼ੂਨਦਾਨ ਕੈਂਪ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਗਾਇਆ ਗਿਆ | ਇਸ ਦੌਰਾਨ 45 ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਕੈਂਪ ਲਈ ਐੱਚ.ਡੀ.ਐੱਫ਼.ਸੀ. ਬੈਂਕ ਮਲੋਟ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਤੇ ਉਨ੍ਹਾਂ ਵਲੋਂ ਖ਼ੂਨਦਾਨੀਆਂ ਨੂੰ ਲੰਚ ਬਾਕਸ ਭੇਟ ਕੀਤੇ ਗਏ | ਇਸ ਮੌਕੇ ਦੀਪਕ ਕੁਮਾਰ ਐੱਲ.ਟੀ., ਰਜਨੀ ਬਾਲਾ ਐੱਲ.ਟੀ., ਨਰਿੰਦਰ ਕੁਮਾਰ ਵਾਰਡ ਅਟੈਂਡੈਂਟ, ਬਲਜਿੰਦਰ ਸਿੰਘ, ਐੱਮ.ਡੀ.ਐੱਸ. ਸੰਦੀਪ ਕੁਮਾਰ ਸਫ਼ਾਈ ਸੇਵਕ ਤੇ ਬਲਜਿੰਦਰ ਸਿੰਘ ਡਰਾਈਵਰ ਹਾਜ਼ਰ ਸਨ | ਹਸਪਤਾਲ ਪ੍ਰਸ਼ਾਸਨ ਵਲੋਂ ਖ਼ੂਨਦਾਨੀਆਂ ਨੂੰ ਸਰਟੀਫ਼ਿਕੇਟ ਤੇ ਰਿਫ਼ਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਦਲਜੀਤ ਸਿੰਘ ਐਕਸੀਅਨ ਪੀ.ਐੱਸ.ਪੀ.ਸੀ.ਐੱਲ. ਬਠਿੰਡਾ, ਜੋਨੀ ਗਰਗ, ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ, ਟਿੰਕਾ ਗਰਗ, ਕੋਆਰਡੀਨੇਟਰ ਮਨੋਜ ਅਸੀਜਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਨਕ ਸਿੰਘ, ਵਿਨੋਦ ਗੋਇਲ ਤੋਂ ਇਲਾਵਾ ਨਗਰ ਸੰਮਤੀ ਦੇ ਕਮਲ ਬਾਘਲਾ, ਹਨੀ ਸਿੰਘ ਮਦਾਨ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਗੋਰਾ ਮੱਕੜ, ਜਗਜੀਤ ਸਿੰਘ, ਸੁਰਿੰਦਰ ਸਿੰਘ ਮੱਕੜ, ਲਵਲੀ ਮਾਸਟਰ, ਕਮਲਜੀਤ ਸਿੰਘ, ਬੂਟਾ ਸਿੰਘ ਬਬਲੂ ਮਦਾਨ, ਰਿੰਕੂ ਕਾਲੜਾ, ਵਰਿੰਦਰ ਤਨੇਜਾ ਤੇ ਅਸ਼ੋਕ ਕੁਮਾਰ ਅਰੋਦਿਆ ਹਾਜ਼ਰ ਸਨ |
ਪਿਛਲੀ ਖ਼ਬਰ ਮਿਮਿਟ ਦੇ ਅਧਿਆਪਕਾਂ ਨੇ ਤਨਖ਼ਾਹ ਵਧਣ 'ਤੇ ਸਰਕਾਰ ਤੇ ਡਾ. ਬਲਜੀਤ ਕੌਰ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਨਿਸ਼ਾਨ ਅਕੈਡਮੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।