ਬਾਜਾਖਾਨਾ, 6 ਨਵੰਬਰ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਵਾੜਾ ਭਾਈਕਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮÏਕੇ ਸਵਰਗਵਾਸੀ ਰਾਜਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ¢ ਕੈਂਪ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨਜ ਬਲਾਕ ਬਾਜਾਖਾਨਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀਆਂ ਪੰਚਾਇਤਾਂ, ਸਮੂਹ ਨਗਰ ਨਿਵਾਸੀਆਂ ਅਤੇ ਸਾਂਝ ਬਲੱਡ ਵੈਲਫੇਅਰ ਕਲੱਬ ਦੇ ਆਗੂ ਰਾਜਨ ਦੂਆ ਅਤੇ ਧਰਮਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ | ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਦਬੜ੍ਹੀਖਾਨਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਖਪਾਲ ਸਿੰਘ, ਡਾ. ਸ਼ਾਮ ਸਿੰਘ ਵਾੜਾ ਭਾਈ ਕਾ ਨੇ ਦੱਸਿਆ ਕਿ ਖੂਨਦਾਨ ਕੈਂਪ ਗੁਰਪੁਰਬ ਵਾਲੇ ਦਿਨ ਪਿਛਲੇ ਦਿਨੀਂ ਸੜਕ ਹਾਦਸੇ ਦÏਰਾਨ ਮਾਰੇ ਗਏ ਨÏਜਵਾਨ ਸਵ: ਰਾਜਿੰਦਰ ਸਿੰਘ ਧਾਲੀਵਾਲ ਪੁੱਤਰ ਸ਼ੇਰ ਸਿੰਘ ਧਾਲੀਵਾਲ ਦੀ ਯਾਦ ਨੂੰ ਸਮਰਪਿਤ ਹੈ | ਅੱਜ ਫ਼ਰੀਦਕੋਟ ਤੋਂ ਆਈ ਸਾਂਝ ਵੈਲਫੇਅਰ ਕਲੱਬ ਦੀ ਟੀਮ ਨੂੰ 40 ਤੋਂ ਵੱਧ ਯੂਨਿਟ ਖੂਨ ਪਿੰਡ ਦੇ ਨੌਜਵਾਨਾਂ ਤੇ ਔਰਤਾਂ ਵਲੋਂ ਦਾਨ ਕੀਤਾ ਗਿਆ¢ ਇਸ ਮੌਕੇ ਡਾ. ਬਲਵੀਰ ਸਿੰਘ, ਡਾ. ਗੁਰਦੀਪ ਸਿੰਘ, ਡਾ. ਠਾਣਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਵਰਿੰਦਰ ਸਿੰਘ, ਡਾ. ਸੁਖਦੇਵ ਸਿੰਘ ਉਕੰਦਵਾਲਾ, ਡਾ. ਮਹਿੰਦਰ ਸਿੰਘ ਘਣੀਆਂ, ਡਾ. ਜਰਨੈਲ ਸਿੰਘ ਡੋਡ, ਸਰਪੰਚ ਟੇਕ ਸਿੰਘ, ਸਰਪੰਚ ਮੈਂਗਲ ਸਿੰਘ, ਡਾ. ਗੁਲਸ਼ਨ ਕੁਮਾਰ, ਬਲਜਿੰਦਰ ਸਿੰਘ ਪ੍ਰਧਾਨ ਬੀਕੇਯੂ ਸਿੱਧੂਪੁਰ, ਸ਼ੇਰ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਯੋਧਾ ਧਾਲੀਵਾਲ, ਗੁਰਦੀਪ ਸਿੰਘ ਮਾਨ, ਗੁਰਾਂਦਿੱਤਾ ਸਿੰਘ ਭੁੱਲਰ, ਜਸਪਾਲ ਸਿੰਘ ਧਾਲੀਵਾਲ, ਡਾ. ਸਤਵਿੰਦਰ ਸਿੰਘ ਦਬੜੀਖਾਨਾ, ਬਲਜੀਤ ਸਿੰਘ ਕਾਲਾ ਧਾਲੀਵਾਲ, ਰੂਪ ਸਿੰਘ ਧਾਲੀਵਾਲ, ਨਿਰਮਲ ਸਿੰਘ ਭਾਈਕਾ, ਜਗਸੀਰ ਸਿੰਘ ਟੀਟੂ, ਮੱਖਣ ਸਿੰਘ ਮੈਂਬਰ, ਲਖਵੀਰ ਸਿੰਘ ਉਕੰਦਵਾਲਾ, ਕੇਵਲ ਸਿੰਘ ਗਿੱਲ, ਮਾਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |