15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕਿਸਾਨ ਜਥੇਬੰਦੀ ਨੇ ਝੋਨੇ ਦੇ ਫੂਸ ਭਰੇ ਟਰੱਕ ਨੂੰ ਛੁਡਵਾਇਆ

ਅਜੀਤ ਡੈਸਕ 07-11-2025
ਗਿੱਦੜਬਾਹਾ, 6 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਬੀਤੀ ਰਾਤ ਫੂਸ ਦੇ ਭਰੇ ਟਰੱਕ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈਣ ਉਪਰੰਤ ਆਖ਼ਰ ਕਿਸਾਨ ਜਥੇਬੰਦੀ ਵਲੋਂ ਦਖ਼ਲ ਦੇ ਕੇ ਛੁਡਾਇਆ ਗਿਆ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਕੋਟਭਾਈ ਤੇ ਸੂਬਾ ਆਗੂ ਨਾਨਕ ਸਿੰਘ ਨੇ ਦੱਸਿਆ ਕਿ ਗਿੱਦੜਬਾਹਾ-ਬਠਿੰਡਾ ਰਾਸ਼ਟਰੀ ਮਾਰਗ 'ਤੇ ਨਿਹਾਲ ਸਿੰਘ ਦੇ ਢਾਬੇ ਨਜ਼ਦੀਕ ਰੋਸ਼ਨ ਚੰਦ ਕੋਟਭਾਈ ਤੇ ਹਰਬੰਸ ਸਿੰਘ ਬੁੱਟਰ ਬਖੂਹਾ ਵਲੋਂ ਸਾਂਝੇ ਤੌਰ 'ਤੇ ਝੋਨੇ ਦਾ ਝਾਰ ਖ਼ਰੀਦਣ ਦਾ ਕੰਮ ਕੀਤਾ ਜਾ ਰਿਹਾ ਹੈ | ਉਕਤ ਵਿਅਕਤੀਆਂ ਵਲੋਂ ਮਸ਼ੀਨ ਰਾਹੀਂ ਝੋਨਾ ਤੇ ਫੂਸ ਅਲੱਗ ਕੀਤਾ ਜਾਂਦਾ ਹੈ | ਉਕਤ ਵਿਅਕਤੀ ਝੋਨੇ ਦਾ ਝਾਰ ਖ਼ਰੀਦ ਕੇ ਇਮਾਨਦਾਰੀ ਨਾਲ ਆਪਣੀ ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਦੇਰ ਰਾਤ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਵਿਅਕਤੀ ਦੀ ਸ਼ਿਕਾਇਤ 'ਤੇ ਉਨ੍ਹਾਂ ਵਲੋਂ ਵੇਚੇ ਗਏ ਫੂਸ ਦੇ ਟਰੱਕ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ ਹੈ | ਸਵੇਰ ਹੁੰਦਿਆਂ ਜਦੋਂ ਮਾਮਲੇ ਦਾ ਪਤਾ ਲੱਗਣ 'ਤੇ ਦੇਖਿਆ ਕਿ ਫੂਸ ਦਾ ਭਰਿਆ ਟਰੱਕ ਸ਼ਹਿਰ ਦੇ ਜਲਘਰ ਵਾਲੀ ਜਗ੍ਹਾ ਵਿਚ ਖੜ੍ਹਾ ਹੈ | ਥਾਣਾ ਗਿੱਦੜਬਾਹਾ ਵਿਚ ਅਧਿਕਾਰੀਆਂ ਨੂੰ ਮਿਲ ਸਾਰੇ ਮਾਮਲੇ ਬਾਰੇ ਸਮਝਾਇਆ ਗਿਆ, ਪਰ ਸ਼ਿਕਾਇਤਕਰਤਾ ਸਾਹਮਣੇ ਨਹੀਂ ਆਏ ਤਾਂ ਮੁੱਢਲੀ ਛਾਣਬੀਣ ਕਰਕੇ ਪੁਲਿਸ ਵਲੋਂ ਟਰੱਕ ਲਿਜਾਣ ਲਈ ਹਰੀ ਝੰਡੀ ਦਿੱਤੀ ਗਈ | ਕਿਸਾਨ ਆਗੂਆਂ ਨੇ ਦੱਸਿਆ ਕਿ ਗਿੱਦੜਬਾਹਾ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਅਜਿਹੀਆਂ ਬੇਨਿਯਮੀਆਂ ਤੇ ਗ਼ੈਰਕਾਨੂੰਨੀ ਕਾਰਵਾਈਆਂ ਕਰਕੇ ਗੁੰਡਾ ਟੈਕਸ ਉਗਰਾਇਆ ਜਾ ਰਿਹਾ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਅਜਿਹਾ ਕੋਈ ਗ਼ੈਰਕਾਨੂੰਨੀ ਮਮਲਾ ਸਾਹਮਣੇ ਆਇਆ ਤਾਂ ਉਨ੍ਹਾਂ ਦੀ ਜਥੇਬੰਦੀ ਵਲੋਂ ਕਥਿਤ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਾਉਣਗੇ | ਥਾਣਾ ਮੁਖੀ ਦੀਪਿਕਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਲੋਂ ਟਰੱਕ 'ਚ ਵੱਧ ਭਾਰ ਭਰੇ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਦੀ ਤਫ਼ਤੀਸ਼ ਕਰਨ 'ਤੇ ਟਰੱਕ ਨੂੰ ਛੱਡ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਵਾੜਾ ਭਾਈਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮÏਕੇ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।