ਫ਼ਰੀਦਕੋਟ, 6 ਨਵੰਬਰ (ਸਤੀਸ਼ ਬਾਗ਼ੀ)-ਪੰਜਾਬ ਪੁਲਿਸ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ, ਜਿਸ 'ਚ ਲਗਭਗ 75 ਪੈਨਸ਼ਨਰਾਂ ਨੇ ਹਿੱਸਾ ਲਿਆ | ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਲੀਵਾਲ ਸੇਵਾ ਮੁਕਤ ਡੀ.ਐਸ.ਪੀ. ਨੇ ਸਭਨਾਂ ਨੂੰ ਜੀ ਆਇਆਂ ਆਖਦਿਆਂ ਸਟੇਟ ਬਾਡੀ ਵਲੋਂ ਆਏ ਪੱਤਰ ਦੀਆਂ ਹਦਾਇਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਸਮੂਹ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਵੱਟਸਐਪ ਗਰੁੱਪ 'ਚ ਮੈਜੇਸ ਰਾਹੀਂ ਵੱਧ ਤੋਂ ਵੱਧ ਸ਼ਰਧਾ ਅਨੁਸਾਰ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਨਵੇਂ ਆਏ ਐਨ.ਜੀ.ਓ. ਬਲਕਰਨ ਸਿੰਘ ਏ.ਐਸ.ਆਈ. ਤੇ ਸੇਵਕ ਸਿੰਘ ਏ.ਐਸ.ਆਈ. ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਦੋਨਾਂ ਦਾ ਸੰਸਥਾ 'ਚ ਸ਼ਾਮਿਲ ਹੋਣ 'ਤੇ ਮਾਨ ਸਤਿਕਾਰ ਕੀਤਾ |