ਕੋਟਕਪੂਰਾ, 6 ਨਵੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਦੇ ਸਬੰਧ ਵਿਚ ਮੋਗਾ ਰੋਡ ਤੋਂ ਦੇਵੀਵਾਲਾ ਰੋਡ ਪਰ ਜਾ ਰਹੇ ਸਨ ਤਾਂ ਦੇਵੀਵਾਲਾ ਰੋਡ ਪਰ ਖੱਬੇ ਹੱਥ ਖ਼ਾਲੀ ਪਲਾਟ ਵਿਚ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ, ਜਿਸ ਦੇ ਅਗਲੇ ਪਾਸੇ ਪੈਰਾਂ ਵਿਚ ਇਕ ਗੱਟਾ ਪਲਾਸਟਿਕ ਪਿਆ ਸੀ, ਜਿਸ ਵਿਚ ਕੋਈ ਨਸ਼ੀਲੀ ਵਸਤੂ ਜਾਪਦੀ ਸੀ | ਉਸ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਸ ਦੇ ਪੈਰਾਂ ਵਿਚ ਪਏ ਗੱਟਾ ਪਲਾਸਟਿਕ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ ਡੋਡੇ ਪੋਸਤ ਬਰਾਮਦ ਹੋਏ, ਜੋ ਵਜਨ ਕਰਨ ਪਰ 6 ਕਿਲੋਗ੍ਰਾਮ ਸਨ | ਇਸ ਸਬੰਧ 'ਚ ਪੁਲਿਸ ਨੇ ਮੋਨੂੰ ਪੁੱਤਰ ਦੇਵਰਾਜ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |