01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬੂੜਾ ਗੁੱਜਰ ਰੋਡ 'ਤੇ ਰੇਲਵੇ ਫਾਟਕ ਬਣਿਆ ਪ੍ਰੇਸ਼ਾਨੀ ਦਾ ਸਬੱਬ

ਅਜੀਤ ਡੈਸਕ 21-11-2025
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਬੂੜਾ ਗੁੱਜਰ ਰੋਡ ਤੇ ਰੇਲਵੇ ਫਾਟਕ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ | ਇਸ ਰੇਲਵੇ ਲਾਈਨ 'ਤੇ ਓਵਰ ਜਾਂ ਅੰਡਰ ਬਿ੍ਜ ਨਾ ਹੋਣ ਕਾਰਨ ਲੋਕਾਂ ਨੂੰ ਫਾਟਕ ਲੱਗਣ ਸਮੇਂ ਲੰਬਾ ਸਮਾਂ ਖੜ੍ਹਨ ਲਈ ਮਜ਼ਬੂਰ ਹੋਣਾ ਪੈਂਦਾ ਹੈ | ਜਦੋਂ ਗੱਡੀ ਗੁਜ਼ਰ ਜਾਂਦੀ ਹੈ ਤਾਂ ਅੱਗੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਮਗਰੋਂ ਹੀ ਫਾਟਕ ਖੁੱਲ੍ਹਦਾ ਹੈ, ਜਿਸ ਕਰਕੇ ਗੱਡੀਆਂ ਤੇ ਹੋਰ ਵਾਹਨਾਂ ਦੀਆਂ ਦੂਰ ਤੱਕ ਕਤਾਰਾਂ ਲੱਗ ਜਾਂਦੀਆਂ ਹਨ | ਇਸ ਸੜਕ 'ਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਤੇ ਡੀ.ਏ.ਵੀ. ਸਕੂਲ ਤੋਂ ਇਲਾਵਾ ਗੈਸ ਸੈਂਟਰ, ਧਾਰਮਿਕ ਸਥਾਨ, ਪੈਲੇਸ ਆਦਿ ਹਨ, ਜਿਸ ਕਰਕੇ ਆਵਾਜਾਈ ਬਹੁਤ ਰਹਿੰਦੀ ਹੈ | ਪਰ ਇਸ ਸੜਕ ਦੀ ਹਾਲਤ ਬਹੁਤ ਹੀ ਮੰਦੀ ਹੈ ਤੇ ਥਾਂ ਥਾਂ ਖੱਡੇ ਪਏ ਹੋਏ ਹਨ | ਰੇਲਵੇ ਫਾਟਕ ਦੇ ਦੋਵੇਂ ਪਾਸੇ ਸੜਕ ਟੁੱਟੀ ਹੋਈ ਹੈ, ਕੂੜੇ ਦੇ ਢੇਰ ਹਨ ਤੇ ਰੇਹੜੀਆਂ ਸੜਕ ਦੀ ਥਾਂ 'ਚ ਖੜ੍ਹੀਆਂ ਹਨ ਤੇ ਦੁਕਾਨਾਂ ਦਾ ਸਮਾਨ ਵੀ ਬਾਹਰ ਲੱਗਿਆ ਹੋਣ ਕਾਰਨ ਸੜਕ ਬਿਲਕੁਲ ਤੰਗ ਹੈ, ਜਿਸ ਕਰਕੇ ਟਰੈਫਿਕ 'ਚ ਵਿਘਨ ਪੈਂਦਾ ਹੈ ਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ | ਲੋਕਾਂ ਨੇ ਇਸ ਸੜਕ 'ਤੇ ਬਿ੍ਜ ਬਣਾਉਣ ਦੀ ਮੰਗ ਕੇਂਦਰ ਸਰਕਾਰ ਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਕੀਤੀ ਹੈ | ਇਸ ਦੇ ਨਾਲ ਹੀ ਇਸ ਸੜਕ ਨੂੰ ਬਣਾਉਣ, ਆਲੇ ਦੁਆਲੇ ਦੀ ਸਫ਼ਾਈ ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਵੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀਤੀ ਹੈ |
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਵਲੋਂ ਡੀ.ਸੀ. ਦਫਤਰ ਅੱਗੇ ਧਰਨਾ ਤੀਜੇ ਦਿਨ 'ਚ ਦਾਖ਼ਲ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 370 ਲੋੜਵੰਦਾਂ ਨੂੰ ਦਿੱਤੀ ਵਿੱਤੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।