ਜੈਤੋ, 25 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਦੀ ਧਾਰਮਿਕ ਸੰਸਥਾ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਜੈਤੋ ਦੀ ਸਾਲਾਨਾ ਮੀਟਿੰਗ ਚੇਅਰਮੈਨ ਚੰਦਰਮੋਹਨ ਬਾਂਸਲ ਦੀ ਅਗਵਾਈ ਵਿਚ ਹੋਈ, ਜਿਸ 'ਚ ਸਰਬਸੰਮਤੀ ਨਾਲ ਅਜੇ ਬਾਂਸਲ ਨੂੰ ਪ੍ਰਧਾਨ, ਸੁਰੇਸ਼ ਗੋਇਲ (ਚਾਂਦੀ) ਨੂੰ ਖਜ਼ਾਨਚੀ, ਸੰਧੀਰ ਬਰਗਾੜੀ ਨੂੰ ਸਕੱਤਰ, ਸ਼ੰਟੀ ਅਰੋੜਾ ਨੂੰ ਪੀ.ਆਰ.ਓ. ਨਿਯੁਕਤ ਕੀਤਾ ਗਿਆ | ਇਸ ਮੌਕੇ ਗੋਨੀ ਮਿੱਤਲ, ਗੋਪਾਲ ਦਾਸ, ਪ੍ਰੇਮ ਨਾਥ ਪ੍ਰੇਮੀ, ਸ਼ੈਰੀ ਗਰਗ, ਅਮਨ ਬਾਂਸਲ, ਵਰੁਣ ਲੋਹੀਆਂ ਆਦਿ ਮੈਂਬਰ ਹਾਜ਼ਰ ਸਨ | ਇਸ ਮੌਕੇ ਸ਼ਿਆਮ ਭਗਤ ਬੱਬੂ ਗਰਗ (ਪਾਇਲ ਢਾਬਾ) ਵਾਲੇ ਵਲੋਂ ਨਵੇਂ ਬਣੇ ਪ੍ਰਧਾਨ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ |