ਫ਼ਿਰੋਜ਼ਪੁਰ , 25 ਨਵੰਬਰ (ਰਾਕੇਸ਼ ਚਾਵਲਾ)-ਸਤੰਬਰ ਅਤੇ ਅਕਤੂਬਰ ਮਹੀਨਿਆਂ ਦੌਰਾਨ ਸੁਰੱਖਿਅਤ ਰੇਲ ਸੰਚਾਲਨ ਵਿਚ ਯੋਗਦਾਨ ਪਾਉਣ ਵਾਲੇ ਫਿਰੋਜ਼ਪੁਰ ਡਿਵੀਜ਼ਨ ਦੇ 16 ਰੇਲਵੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਮਾਨਤਾ ਦਿੱਤੀ ਗਈ ਅਤੇ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਉਨ੍ਹਾਂ ਦੀ ਸੂਝ-ਬੂਝ ਅਤੇ ਉਦਮਤਾ (ਤਤਕਾਲਿਤਾ) ਲਈ ਸੁਰੱਖਿਆ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਡਿਵੀਜ਼ਨ ਦੇ ਅੰਦਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਸੁਚੇਤਤਾ, ਚੌਕਸੀ ਅਤੇ ਸਮਰਪਣ ਨੂੰ ਦਰਸਾਉਂਦੇ ਹਨ | ਲਖਬੀਰ ਸਿੰਘ ਟਰੈਕ ਮੇਨਟੇਨੈਂਸ, ਹਰਕੇਸ਼ ਮੀਨਾ, ਟਰੇਨ ਮੈਨੇਜਰ, ਧਰਮ ਸਿੰਘ ਮੀਨਾ ਟਰੇਨ ਮੈਨੇਜਰ, ਪਿੰਟੂ ਕੁਮਾਰ ਕਾਂਟੇਵਾਲਾ, ਰਮੇਸ਼ ਚੰਦਰ ਮੀਨਾ ਕਾਂਟੇਵਾਲਾ, ਕਰਨਵੀਰ ਸਿੰਘ ਟੀ.ਟੀ. ਆਈ, ਅਰਪਿਤ ਕੁਮਾਰ ਟੀ ਟੀ ਆਈ, ਰਮੇਸ਼ ਚੰਦ ਮੀਨਾ ਟੈਕਨੀਸ਼ੀਅਨ, ਪਰਵੀਨ ਕੁਮਾਰ ਸਟੇਸ਼ਨ ਮਾਸਟਰ, ਸੰਜੀਵ ਕੁਮਾਰ ਲੋਕੋ ਪਾਇਲਟ, ਸਤੀਸ਼ ਕੁਮਾਰ ਟੈਕਨੀਸ਼ੀਅਨ, ਲਲਿਤ ਕੁਮਾਰ ਸ਼ਰਮਾ ਟਰੇਨ ਮੈਨੇਜਰ, ਗਗਨਦੀਪ ਸਟੇਸ਼ਨ ਮਾਸਟਰ, ਅਦਿੱਤਿਆ ਕੁਮਾਰ ਟੈਕਨੀਸ਼ੀਅਨ, ਅੰਕੁਰ ਢਾਕਾ ਸਟੇਸ਼ਨ ਮਾਸਟਰ, ਅਤੇ ਨਵੀਨ ਕੁਮਾਰ ਗੇਟ ਮੈਨ ਨੂੰ ਰੇਲਗੱਡੀਆਂ ਦੇ ਸੁਰੱਖਿਅਤ ਸੰਚਾਲਨ, ਟਰੈਕ ਮੇਨਟੇਨੈਂਸ ਅਤੇ ਯਾਤਰੀ ਸੁਰੱਖਿਆ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ | ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਇਨ੍ਹਾਂ ਕਰਮਚਾਰੀਆਂ ਦੇ ਚੰਗੇ ਕੰਮ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਹਨ | ਇਹ ਹੋਰ ਡਵੀਜ਼ਨਲ ਕਰਮਚਾਰੀਆਂ ਨੂੰ ਆਪਣੀ ਡਿਊਟੀ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗਾ | ਇਸੇ ਤਰ੍ਹਾਂ ਭਵਿੱਖ ਵਿਚ ਫਿਰੋਜ਼ਪੁਰ ਡਿਵੀਜ਼ਨ ਵਿਚ ਸੁਰੱਖਿਆ ਮਿਆਰਾਂ ਨੂੰ ਬਣਾਈ ਰੱਖਣ ਲਈ ਯਤਨ ਜਾਰੀ ਰਹਿਣਗੇ | ਇਸ ਮੌਕੇ 'ਤੇ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਨਿਤਿਨ ਗਰਗ, ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਡਵੀਜ਼ਨਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਡਵੀਜ਼ਨਲ ਇਲੈਕਟ੍ਰੀਕਲ ਇੰਜੀਨੀਅਰ/ਟੀ.ਆਰ.ਡੀ ਜੀਤ ਰਾਮ, ਸੀਨੀਅਰ ਡਵੀਜ਼ਨਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ, ਸੀਨੀਅਰ ਡਵੀਜ਼ਨਲ ਆਪ੍ਰੇਸ਼ਨ ਮੈਨੇਜਰ ਗੁਰਸ਼ਰਨ ਪਾਠਕ, ਸੀਨੀਅਰ ਡਵੀਜ਼ਨਲ ਇੰਜੀਨੀਅਰ ਨਵਲਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ |
ਰੇਲਵੇ ਵਲੋਂ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਸਮਰਪਣ ਅਤੇ ਉਦਮਤਾ ਲਈ ਸੁਰੱਖਿਆ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ <br/>
ਰੇਲਵੇ ਵਲੋਂ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਸਮਰਪਣ ਅਤੇ ਉਦਮਤਾ (ਤਤਕਾਲਿਤਾ) ਲਈ ਸੁਰੱਖਿਆ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਸਮੇਂ | ਤਸਵੀਰ ਅਜੀਤ <br/>
26-11-2025