28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਭਾਰਤ ਵਿਕਾਸ ਪ੍ਰੀਸ਼ਦ ਨੇ ਨੱਕ, ਕੰਨ ਤੇ ਗਲੇ ਦੇ ਰੋਗਾਂ ਸੰਬੰਧੀ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 26-11-2025
ਮਲੋਟ, 25 ਨਵੰਬਰ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵਲੋਂ ਲਗਾਏ ਗਏ ਨੱਕ ਕੰਨ ਤੇ ਗਲੇ ਦੇ ਮੁਫ਼ਤ ਜਾਂਚ ਕੈਂਪ 'ਚ 97 ਰੋਗੀਆਂ ਦੀ ਜਾਂਚ ਕੀਤੀ ਗਈ | ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਕੱਤਰ ਰਜਿੰਦਰ ਨਾਗਪਾਲ, ਪ੍ਰਾਜੈਕਟ ਇੰਚਾਰਜ ਰਜਿੰਦਰ ਪਪਨੇਜਾ ਤੇ ਵਿਵੇਕ ਗਰਗ ਨੇ ਦੱਸਿਆ ਕਿ ਐਡਵਰਡ ਗੰਜ ਹਸਪਤਾਲ ਵਿਚ ਲਗਾਏ ਗਏ ਕੈਂਪ 'ਚ ਨੱਕ, ਕੰਨ ਤੇ ਗਲੇ ਦੇ ਰੋਗਾਂ ਦੇ ਮਾਹਿਰ ਰਿਟਾ. ਐੱਸ.ਐੱਮ.ਓ. ਸਰਕਾਰੀ ਹਸਪਤਾਲ ਫ਼ਿਰੋਜ਼ਪੁਰ ਡਾ. ਐੱਮ.ਐੱਸ. ਤਿੰਨਾ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦੇ ਇਹ ਸੇਵਾ ਨਿਭਾਈ ਗਈ ਹੈ | ਕੈਂਪ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਭਾਰਤ ਵਿਕਾਸ ਪ੍ਰੀਸ਼ਦ ਦੇ ਰਿਜਨਲ ਸੈਕਟਰੀ ਰਾਜ ਵਾਟਸ ਵਲੋਂ ਡਾ. ਐੱਮ.ਐੱਸ. ਤਿੰਨਾ ਦਾ ਸਵਾਗਤ ਕਰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਕੰਮਾਂ 'ਤੇ ਚਾਨਣਾ ਪਾਇਆ | ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਵਲੋਂ ਆਏ ਹੋਏ ਮਰੀਜ਼ਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ਗਈ | ਡਾ. ਐੱਮ.ਐੱਸ. ਤਿੰਨਾਂ ਵਲੋਂ ਮਰੀਜ਼ਾਂ ਨੂੰ ਆਪਣੇ ਸਰੀਰ ਦੇ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਂਦੇ ਰਹਿਣ ਤੇ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਅਪੀਲ ਕੀਤੀ ਗਈ | ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਧਰਮਪਾਲ ਗੁੰਬਰ ਵਲੋਂ ਡਾਕਟਰ ਦਾ ਧੰਨਵਾਦ ਕੀਤਾ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਜਨਰਲ ਸਕੱਤਰ ਪ੍ਰਦੀਪ ਬੱਬਰ, ਸਕੱਤਰ ਰਜਿੰਦਰ ਨਾਗਪਾਲ, ਖ਼ਜ਼ਾਨਚੀ ਸੋਹਨ ਲਾਲ ਗੁੰਬਰ, ਸਾਬਕਾ ਪ੍ਰਧਾਨ ਸ਼ਗਨ ਲਾਲ ਗੋਇਲ, ਮੈਂਬਰ ਵੇਦ ਪ੍ਰਕਾਸ਼ ਬਾਂਸਲ, ਅਮਰ ਮੁੰਜਾਲ, ਗੁਲਸ਼ਨ ਅਰੋੜਾ, ਹਰਚਰਨ ਸਿੰਘ ਸ਼ੇਰੀ, ਵਿਨੋਦ ਗੋਇਲ, ਬਿੱਟੂ ਤਨੇਜਾ, ਵਿਕੇਂਦਰ ਸੁਖੀਜਾ, ਗੁਰਮੀਤ ਕੌਰ ਆਦਿ ਵਲੋਂ ਸੇਵਾ ਨਿਭਾਈ ਗਈ | ਅੰਤ 'ਚ ਭਾਰਤ ਵਿਕਾਸ ਪ੍ਰੀਸ਼ਦ ਦੀ ਸਮੁੱਚੀ ਟੀਮ ਵਲੋਂ ਡਾ. ਐੱਮ.ਐੱਸ. ਤਿੰਨਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ | ਇਸ ਮੌਕੇ ਐਡਵਰਡ ਗੰਜ ਹਸਪਤਾਲ ਦੇ ਸੁਪਰਵਾਈਜ਼ਰ ਨਵੀਨ ਕੁਮਾਰ ਅਤੇ ਬੱਬੂ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਦੀ ਬੇਪਰਵਾਹੀ ਤੋਂ ਨਾਰਾਜ਼ ਵੈਟਰਨਰੀ ਡਾਕਟਰਾਂ ਵਲੋਂ ਵਿਭਾਗੀ ਰਿਪੋਰਟਿੰਗ ਰੋਕੀ ਅਗਲੀ ਖ਼ਬਰ ਕਿਸਾਨਾਂ ਨੇ ਧਰਨੇ ਦਾ 8ਵਾਂ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਦਿਵਸ ਨੂੰ ਕੀਤਾ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।