25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰੋਜ਼ ਇਨਕਲੇਵ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ

ਅਜੀਤ ਡੈਸਕ 24-12-2025
ਫ਼ਰੀਦਕੋਟ, 23 ਦਸੰਬਰ (ਸਤੀਸ਼ ਬਾਗ਼ੀ)-ਰੋਜ਼ ਇਨਕਲੇਵ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਨੇ ਰੋਜ਼ ਇਨਕਲੇਵ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਅਤੇ ਸਾਲਾਨਾ ਉਤਸਵ ਧੀਆਂ ਦੀ ਲੋਹੜੀ ਮਨਾਉਣ ਸਬੰਧੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਸਕੱਤਰ ਪ੍ਰੀਤਮ ਸਿੰਘ ਬਾਂਸਲ ਨੇ ਆਏ ਹੋਏ ਮੈਂਬਰਾਂ ਨੂੰ ਜੀ ਆਇਆਂ ਨੂੰ ਕਹਿ ਕੇ ਕੀਤੀ | ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਰੋਜ਼ ਇਨਕਲੇਵ ਦਾ ਇਹ ਸਾਲਾਨਾ ਸਮਾਗਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਧੀਆਂ ਦੀ ਲੋਹੜੀ ਦੇ ਬੈਨਰ ਹੇਠ ਮਨਾਇਆ ਜਾਵੇਗਾ, ਜਿਸ ਵਿਚ ਨਵਜੰਮੀਆਂ ਧੀਆਂ ਨੂੰ ਅਤੇ ਰੋਜ਼ ਇਨਕਲੇਵ ਪਰਿਵਾਰ ਵਿਚ ਆਏ ਨਵੇਂ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਬੱਚਿਆਂ ਦੇ ਗੀਤ ਸੰਗੀਤ ਅਤੇ ਹੋਰ ਦਿਲਚਸਪ ਪ੍ਰੋਗਰਾਮ ਨਿਲਾਮ ਘਰ, ਸਵਾਲ ਜਵਾਬਾਂ ਦੀ ਲੜੀ ਤੇ ਡੀ. ਜੇ. ਦੀ ਧੁੰਨ 'ਤੇ ਰਲ ਮਿਲ ਕੇ ਉਤਸ਼ਾਹ ਪੂਰਵਕ ਪ੍ਰੋਗਰਾਮ ਕੀਤਾ ਜਾਵੇਗਾ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਹੋਇਆ ਕਿ ਇਹ ਲੋਹੜੀ ਦਾ ਤਿਉਹਾਰ ਧੀਆਂ ਦੀ ਲੋਹੜੀ ਦੇ ਬੈਨਰ ਹੇਠ 10 ਜਨਵਰੀ 2026 ਨੂੰ ਸ਼ਾਮ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਮਨਾਈ ਜਾਵੇਗੀ | ਸਮਾਗਮ ਦੌਰਾਨ ਨਵਜੰਮੀਆਂ ਬੱਚੀਆਂ ਤੇ 80 ਸਾਲ ਤੋਂ ਵੱਧ ਦੇ ਕਾਲੋਨੀ ਵਿਚ ਵੱਸਦੇ ਬਜ਼ੁਰਗਾਂ ਦਾ ਵੀ ਸਤਿਕਾਰ ਕੀਤਾ ਜਾਵੇਗਾ | ਮੀਟਿੰਗ 'ਚ ਵਿੱਤ ਸਕੱਤਰ ਦਰਸ਼ਨ ਲਾਲ ਚੁੱਘ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਕੁਮਾਰ ਭੂਸਰੀ, ਅਮਰਦੀਪ ਸਿੰਘ ਗਰੋਵਰ, ਸਰਪ੍ਰਸਤ ਤਰਸੇਮ ਕਟਾਰੀਆ, ਸੁਮੀਤ ਸਖੀਜਾ, ਦਿਨੇਸ਼ ਮਖੀਜਾ, ਐਡਵੋਕੇਟ ਜਗਦੇਵ ਰਾਜ ਤੇਰੀਆ, ਰਾਜ ਕੁਮਾਰ ਸਚਦੇਵਾ, ਚੰਦਨ ਕੱਕੜ, ਪ੍ਰੇਮ ਕੁਮਾਰ ਗਾਂਧੀ, ਬਲਦੇਵ ਰਾਜ ਤੇਰੀਆ ਤੇ ਵਿਕਾਸ ਮੌਂਗਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਬੋਰਡ ਦੇ ਨਿੱਜੀਕਰਨ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਡਾ. ਬੀ.ਐਮ. ਭਾਰਦਵਾਜ ਨੇ ਫ਼ਰੀਦਕੋਟ ਆਪਣਾ ਘਰ ਆਸ਼ਰਮ ਦੇ ਉਪਰਾਲਿਆਂ 'ਤੇ ਤਸੱਲੀ ਪ੍ਰਗਟ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।