24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰੂ ਨਾਨਕ ਮਿਸ਼ਨ ਸਕੂਲ 'ਚ ਸਕਰੀਨ ਟਾਈਮ ਮੈਨੇਜਮੈਂਟ 'ਤੇ ਸੈਮੀਨਾਰ

ਅਜੀਤ ਡੈਸਕ 24-12-2025
ਕੋਟਕਪੂਰਾ, 23 ਦਸੰਬਰ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਯੂ.ਕੇ.ਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕਰੀਨ ਟਾਈਮ ਮੈਨੇਜਮੈਂਟ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਵਿਸ਼ਾ ਮਾਹਿਰ ਡਾ. ਆਸਥਾ ਗਰਗ ਵਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ | ਸੈਮੀਨਾਰ ਦੀ ਸ਼ੁਰੂਆਤ ਸਕੂਲ ਪਿ੍ੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਡਾਕਟਰ ਆਸਥਾ ਗਰਗ ਸਮੇਤ ਸਕੂਲ ਪੁੱਜੀ ਡਾਕਟਰੀ ਟੀਮ ਨੂੰ ਜੀ ਆਇਆਂ ਆਖ ਕੇ ਕੀਤੀ | ਸੈਮੀਨਾਰ 'ਚ ਉਕਤ ਜਮਾਤਾਂ 'ਚ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਭਾਗ ਲਿਆ | ਸਕੂਲ ਦੀ ਹੋਣਹਾਰ ਵਿਦਿਆਰਥਣ ਦੀਪਿਕਾ ਸਤੀਜਾ ਵਲੋੋਂ ਸਟੇਜ ਦਾ ਸੰਚਾਲਨ ਕੀਤਾ ਗਿਆ | ਡਾ. ਆਸਥਾ ਗਰਗ ਨੇ ਬੱਚਿਆਂ ਤੇ ਮਾਤਾ ਪਿਤਾ 'ਚ ਹਰ ਤਰ੍ਹਾਂ ਦੀ ਸਕਰੀਨ ਚਾਹੇ ਉਹ ਮੋਬਾਇਲ, ਟੈਬਲੇਟ ਲੈਪਟਾਪ ਜਾਂ ਟੀ.ਵੀ ਹੋਵੇ ਲਈ ਵਧਦੇ ਰੁਝਾਨ ਨੂੰ ਲੈ ਕੇ ਇਸ ਦੀ ਜੜ੍ਹ, ਇਸ ਦੇ ਭੈੜੇ ਸਰੀਰਕ ਅਤੇ ਮਾਨਸਿਕ ਪ੍ਰਭਾਵਾਂ ਬਾਰੇ ਸਭ ਨੂੰ ਜਾਣੂ ਕਰਵਾਇਆ | ਸੈਮੀਨਾਰ 'ਚ ਬੱਚਿਆਂ ਅਤੇ ਮਾਤਾ ਪਿਤਾ ਦੀ ਪੂਰੀ ਭਾਗੀਦਾਰੀ ਰਹੀ | ਸਕੂਲ ਪਿ੍ੰਸੀਪਲ ਨੇ ਸਮੁੱਚੀ ਸਕੂਲ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਡਾ. ਆਸਥਾ ਗਰਗ ਦਾ ਸ਼ੁਕਰੀਆ ਕੀਤਾ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਾਨਵੈਂਟ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਮੋਰਾਂਵਾਲੀ ਤੋਂ ਧਾਰਮਿਕ ਅਸਥਾਨਾਂ ਲਈ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।