24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ 28 ਨੂੰ

ਅਜੀਤ ਡੈਸਕ 24-12-2025
ਫ਼ਰੀਦਕੋਟ, 23 ਦਸੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਰਜਿੰਦਰ ਦਾਸ ਰਿੰਕੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਮੈਡੀਕਲ ਕਾਲਜ ਵਿਖੇ ਲਗਾਇਆ ਜਾਵੇਗਾ | ਕੈਂਪ ਸਵੇਰੇ 10:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਚੱਲੇਗਾ | ਜਗਮੀਤ ਸੰਧੂ ਤੇ ਰਾਕੇਸ਼ ਗਰਗ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਲੋੜਵੰਦਾਂ ਲਈ ਖ਼ੂਨਦਾਨ ਕਰਕੇ ਆਪਣਾ ਵੱਡਮੁੱਲਾ ਯੋਗਦਾਨ ਪਾਈਏ | ਇਸ ਮੌਕੇ ਰਾਜਵੀਰ ਸਰਪੰਚ, ਜਗਜੀਤ ਸਿੰਘ, ਜਗਜੀਤ ਸਿੰਘ ਗਿੱਲ, ਇਕਬਾਲ ਸਿੰਘ, ਕਾਕਾ ਵਰਮਾ, ਸੇਵਕ ਸਿੰਘ ਪੰਚ, ਜਸਵਿੰਦਰ ਸਿੰਘ ਮਿੰਟੂ ਸੇਖੋਂ, ਬਲਜੀਤ ਸਿੰਘ, ਡਾ. ਵਿਪਨ, ਰਿੰਕੂ ਕੁਮਾਰ ਅਤੇ ਗੋਲਡੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਿਸ਼ੀ ਮਾਡਲ ਸਕੂਲ 'ਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਕਾਂਗਰਸੀ ਵਰਕਰਾਂ ਦੀ ਮੰਗ ਵਿਧਾਨ ਸਭਾ ਹਲਕਾ ਜੈਤੋ (ਰਾਖਵਾਂ) ਦੀ ਵਾਗਡੋਰ ਸਦੀਕ ਪਰਿਵਾਰ ਨੂੰ ਸੌਂਪੀ ਜਾਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।