05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੁਫ਼ਤ ਜਾਂਚ ਕੈਂਪ 28 ਨੂੰ

ਅਜੀਤ ਡੈਸਕ 26-12-2025
ਮਲੋਟ, 25 ਦਸੰਬਰ (ਪਾਟਿਲ)-ਲਾਇਨਜ਼ ਇੰਟਰਨੈਸ਼ਨਲ ਕਲੱਬ (ਮਲੋਟ ਰਾਇਲਜ) ਵਲੋਂ 28 ਦਸੰਬਰ ਦਿਨ ਐਤਵਾਰ ਨੂੰ ਸੇਵਾ ਸਦਨ ਧਰਮਸ਼ਾਲਾ ਮੰਡੀ ਹਰਜੀ ਰਾਮ ਨੇੜੇ ਨੰਦੀਗ੍ਰਾਮ ਗਊਸ਼ਾਲਾ ਮਲੋਟ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ | ਕੈਂਪ ਦੌਰਾਨ ਨੱਕ, ਕੰਨ, ਗਲੇ ਤੇ ਬੱਚਿਆਂ ਦੀਆਂ ਬਿਮਾਰੀਆਂ ਦੀ ਵਿਸ਼ੇਸ਼ ਜਾਂਚ ਕੀਤੀ ਜਾਵੇਗੀ | ਇਸ ਮੌਕੇ ਡਾ. ਐੱਸ.ਐੱਸ. ਟਿੰਨਾ (ਐੱਮ.ਬੀ.ਬੀ.ਐੱਸ., ਐੱਮ.ਐੱਸ. ਈ.ਐੱਨ.ਟੀ.) ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਸਾਬਕਾ ਐੱਸ.ਐੱਮ.ਓ. ਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਪਰਮਦੀਪ ਸਿੰਘ ਸੇਖੋਂ (ਐੱਮ.ਬੀ.ਬੀ.ਐੱਸ., ਡੀ.ਸੀ.ਐੱਚ.) ਸਿਵਲ ਹਸਪਤਾਲ ਮਲੋਟ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ | ਇਸ ਤੋਂ ਇਲਾਵਾ ਡਾ. ਬਲੇਸੀ ਨਾਗਰਾ (ਬੀ.ਡੀ.ਐੱਸ.) ਵਲੋਂ ਦੰਦਾਂ ਦੀ ਸਫ਼ਾਈ, ਜਾਂਚ ਤੇ ਸਲਾਹ ਦਿੱਤੀ ਜਾਵੇਗੀ | ਕਲੱਬ ਪ੍ਰਧਾਨ ਸੁਨੀਸ਼ ਗੋਇਲ, ਸਕੱਤਰ ਦੀਪਕ ਗਰਗ, ਖ਼ਜ਼ਾਨਚੀ ਦਰਮੇਸ਼ ਬਾਂਸਲ ਤੇ ਪੀ.ਆਰ.ਓ. ਅਮਿਤ ਵਧਵਾ ਨੇ ਕਿਹਾ ਕਿ ਲਾਇਨਜ਼ ਕਲੱਬ ਵਲੋਂ ਭਵਿੱਖ 'ਚ ਵੀ ਸਮਾਜਿਕ ਸੇਵਾ ਦੇ ਇਸ ਤਰ੍ਹਾਂ ਦੇ ਕਾਰਜ ਲਗਾਤਾਰ ਜਾਰੀ ਰਹਿਣਗੇ | ਇਸ ਸੰਬੰਧੀ ਜਾਣਕਾਰੀ ਸੰਜੀਵ ਅਰੋੜਾ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਸਵ. ਰਾਸ਼ਟਪਤੀ ਗਿਆਨੀ ਜ਼ੈਲ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਿਹਾੜਾ ਸ਼ਰਧਾ ਨਾਲ ਮਨਾਇਆ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।