05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਚੌਥੇ ਗੇੜ 'ਚ ਹੜ੍ਹ ਪੀੜਤਾਂ ਨੂੰ 1000 ਕੰਬਲ ਵੰਡੇ

ਅਜੀਤ ਡੈਸਕ 26-12-2025
ਫ਼ਰੀਦਕੋਟ, 25 ਦਸੰਬਰ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਸੰਸਥਾ ਕ੍ਰਿਸ਼ਨਾਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਚੌਥੇ ਗੜੇ 'ਚ ਫ਼ਾਜ਼ਿਲਕਾ ਦੇ ਹੜ੍ਹ ਪੀੜਤਾਂ ਨੂੰ ਠੰਢ ਤੋਂ ਬਚਣ ਲਈ ਕਰੀਬ 1000 ਗਰਮ ਕੰਬਲ ਵੰਡੇ ਗਏ | ਸੁਸਾਇਟੀ ਪ੍ਰਧਾਨ ਪਿ੍ੰ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਦੇ ਮੈਂਬਰਾਂ ਜੀਤ ਸਿੰਘ ਸਿੱਧੂ, ਰੋਹਿਤ ਕਸ਼ਯਪ, ਪਰਮਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਜਲਾਲਾਬਾਦ ਦੇ ਮੇਹਰ ਬਾਨ ਸਿੰਘ ਨੇ ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਦਰਿਆ ਤੋਂ ਪਾਰ ਤੇ ਹਿੰਦ-ਪਾਕਿ ਸਰਹੱਦ 'ਤੇ ਭਾਰਤ ਦੇ ਅਖੀਰਲੇ ਪਿੰਡਾਂ ਝੰਡਾ ਗੜ ਭੈਣੀ, ਗੁਲਾਬੇ ਵਾਲਾ, ਰੇਤੇ ਵਾਲੀ ਭੈਣੀ, ਗੱਦੜ ਭੈਣੀ ਤੇ ਗੱਟੀ ਨੰਬਰ ਇਕ ਵਿਚ ਹੜ੍ਹ ਪੀੜਤਾਂ ਕੋਲ ਪਹੁੰਚ ਕੇ ਗਰਮ ਕੰਬਲ ਵੰਡੇ | ਉਨ੍ਹਾਂ ਦੱਸਿਆ ਕਿ ਹੜਾਂ ਦੀ ਮਾਰ ਹੇਠ ਆਏ ਘਰਾਂ ਦੀ ਹਾਲਤ ਅੱਜ ਵੀ ਬਹੁਤ ਤਰਸਯੋਗ ਹੈ |
ਪਿਛਲੀ ਖ਼ਬਰ ਜਥੇਬੰਦੀਆਂ ਦੀ ਬਿਜਲੀ ਸੋਧ ਬਿੱਲ ਤੇ ਮਹਿਕਮੇ ਦੀਆਂ ਸਰਕਾਰੀ ਜ਼ਮੀਨਾਂ ਵੇਚਣ ਦੇ ਵਿਰੋਧ 'ਚ ਮੀਟਿੰਗ ਅਗਲੀ ਖ਼ਬਰ ਪੁਲਿਸ ਨੇ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰ ਚਲਾਨ ਕੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।