12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਿਦਿਆਰਥੀਆਂ ਨੇ ਧਾਰਮਿਕ ਸਥਾਨਾਂ ਦੀ ਸਫ਼ਾਈ ਕੀਤੀ

ਅਜੀਤ ਡੈਸਕ 31-12-2025
ਕੋਟਕਪੂਰਾ, 30 ਦਸੰਬਰ (ਮੋਹਰ ਸਿੰਘ ਗਿੱਲ)-ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਚੱਲ ਰਹੇ ਕੌਮੀ ਸੇਵਾ ਯੋਜਨਾ ਦੇ ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਨੇ ਮੇਨ ਗੁਰਦੁਆਰਾ ਸਾਹਿਬ ਹਰੀ ਨੌ, ਸਮਾਧ ਭਾਈ ਅਤੇ ਸਾਈਾ ਦਾਸ ਜੀ ਹਰੀ ਨੌ ਵਿਖੇ ਸਫ਼ਾਈ ਕੀਤੀ | ਮੇਨ ਗੁਰਦੁਆਰਾ ਸਾਹਿਬ ਵਿਖੇ ਬਾਬਾ ਪਾਲਾ ਸਿੰਘ ਜੀ ਨੇ ਅਧਿਆਪਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਵਲੰਟੀਅਰਾਂ ਦੀ ਹੌਂਸਲਾ ਅਫ਼ਜਾਈ ਕਰਕੇ ਚਾਹ ਦਾ ਲੰਗਰ ਛਕਾਇਆ | ਅਜਿਹੇ ਕੰਮਾਂ ਨਾਲ ਵਿਦਿਆਰਥੀਆਂ ਵਿਚ ਆਪਸੀ ਸਹਿਯੋਗ ਅਤੇ ਸੇਵਾ ਭਾਵਨਾ ਵਿਕਸਿਤ ਹੁੰਦੀ ਹੈ | ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ਼ਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ | ਟ੍ਰੇਨਿੰਗ ਸ਼ੈਸ਼ਨ ਵਿਚ ਡਾ. ਬਲਜੀਤ ਕੌਰ ਐਮ. ਡੀ ਗਾਇਨੀ ਕੋਟਕਪੂਰਾ, ਵਿਨੋਦ ਵਰਮਾ ਗਾਈਡੈਂਸ ਕੌਂਸਲਰ, ਪ੍ਰਮੋਦ ਧੀਰ ਕੰਪਿਊਟਰ ਟੀਚਰ ਅਤੇ ਮਨੀਸ਼ ਅਰੋੜਾ ਮੈਨੇਜਰ ਕੋਆਪ੍ਰੇਟਿਵ ਬੈਂਕ ਹਰੀਨੌ ਅਤੇ ਹੋਰ ਸ਼ਖ਼ਸੀਅਤਾਂ ਨੇ ਆਪਣੇ ਵਡਮੁੱਲੇ ਵਿਚਾਰ ਵਲੰਟੀਅਰਾਂ ਨਾਲ ਸਾਂਝੇ ਕੀਤੇ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪਿ੍ੰਸੀਪਲ ਸੁਰਿੰਦਰ ਕੌਰ ਅਤੇ ਪਿ੍ੰਸੀਪਲ ਸੋਮਾ ਦੇਵੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਦੇ ਮਾਧਿਅਮ ਦੁਆਰਾ ਵਿਦਿਆਰਥੀ ਬਹੁਤ ਸਾਰਾ ਨਵਾਂ ਗਿਆਨ ਹਾਸਿਲ ਕਰਦੇ ਹਨ |
ਪਿਛਲੀ ਖ਼ਬਰ ਗਿ੍ਫ਼ਤਾਰੀ ਵਾਰੰਟ ਦਾ ਡਰਾਵਾ ਦੇ ਕੇ 17 ਲੱਖ ਰੁਪਏ ਦੀ ਠੱਗੀ ਮਾਰੀ ਅਗਲੀ ਖ਼ਬਰ ਕਲਮਾਂ ਦੇ ਰੰਗ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।