25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

2 ਰੁਪਏ ਮਹਿੰਗੀ ਮਿਲੇਗੀ ਟੀ.ਓ.ਡੀ. ਟੈਰਿਫ਼ ਵਾਲੀ ਬਿਜਲੀ <br/>

ਅਜੀਤ ਡੈਸਕ 16-06-2025
ਜਲੰਧਰ, 15 ਜੂਨ (ਸ਼ਿਵ)-ਗਰਮੀਆਂ 'ਚ ਬਿਜਲੀ ਦੀ ਕਮੀ ਨੂੰ ਦੇਖਦੇ ਹੋਏ ਪਾਵਰਕਾਮ ਵਲੋਂ ਇਸ ਸਾਲ ਲਈ ਵੀ ਟੀ.ਓ. ਡੀ. (ਟਾਈਮ ਆਫ ਡੇਅ) ਟੈਰਿਫ਼ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਸਾਲ 16 ਜੂਨ ਤੋਂ ਲੈ ਕੇ 15 ਅਕਤੂਬਰ ਤੱਕ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਦੀ ਵਰਤੋਂ ਕਰਨ ਵਾਲੇ ਅਦਾਰਿਆਂ ਨੂੰ 2 ਰੁਪਏ ਪ੍ਰਤੀ ਯੂਨਿਟ ਜ਼ਿਆਦਾ ਰਕਮ ਦੇਣੀ ਪਏਗੀ | ਪਾਵਰਕਾਮ ਵਲੋਂ ਜਿਨ੍ਹਾਂ ਅਦਾਰਿਆਂ ਲਈ ਇਹ ਬਿਜਲੀ ਦੀ ਵਰਤੋਂ ਕਰਨ ਵਾਸਤੇ ਟੀ.ਓ.ਡੀ. ਟੈਰਿਫ਼ ਲਾਗੂ ਕੀਤਾ ਗਿਆ ਹੈ, ਉਨ੍ਹਾਂ 'ਚ ਐਨ.ਆਰ.ਐਸ. ਤੇ ਬੀ.ਐਸ. ਖਪਤਕਾਰ ਤੇ ਮਨਜ਼ੂਰ ਲੋਡ 100 ਕੇ.ਵੀ. ਏ. ਤੋਂ ਉੱਪਰ ਵਾਲਿਆਂ ਇਲਾਵਾ ਲਾਰਜ ਸਪਲਾਈ, ਮੀਡੀਅਮ ਸਪਲਾਈ ਵਾਲੇ ਖਪਤਕਾਰ ਸ਼ਾਮਿਲ ਹਨ | ਜੇਕਰ ਇਸ ਵਰਗ ਦੇ ਖਪਤਕਾਰ 16 ਜੂਨ ਤੋਂ ਲੈ ਕੇ 15 ਅਕਤੂਬਰ ਤੱਕ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਬਿਜਲੀ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਸਰਕੁਲਰ ਮੁਤਾਬਿਕ 2 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਜ਼ਿਆਦਾ ਪਏਗਾ, ਪਰ ਨਾਲ ਹੀ ਇਸ ਦੇ ਉੱਪਰ ਫੀਸਦੀ ਇਲੈਕਟ੍ਰੀਸਿਟੀ ਡਿਊਟੀ ਤੇ ਹੋਰ ਖਰਚਿਆਂ ਸਮੇਤ ਇਹ ਖਰਚਾ 2.40 ਰੁਪਏ ਪ੍ਰਤੀ ਯੂਨਿਟ ਪੁੱਜ ਜਾਵੇਗਾ | ਉਂਜ ਇਸ ਵੇਲੇ ਝੋਨੇ ਦੀ ਬਿਜਾਈ ਦਾ ਸੀਜ਼ਨ ਜੂਨ ਦੇ ਦੂਜੇ ਹਫਤੇ ਸ਼ੁਰੁ ਹੋ ਗਿਆ ਸੀ ਤਾਂ ਖੇਤੀ ਖੇਤਰ 'ਚ ਬਿਜਲੀ ਸਪਲਾਈ ਜੂਨ 'ਚ ਜ਼ਿਆਦਾ ਹੁੰਦੀ ਹੈ, ਪਰ ਹੁਣ ਆਉਣ ਵਾਲੇ ਦਿਨਾਂ 'ਚ ਮੌਨਸੂਨ ਸ਼ੁਰੂ ਹੋਣ ਕਾਰਨ ਪਾਵਰਕਾਮ ਨੂੰ ਮਹਿੰਗੀ ਬਿਜਲੀ ਦੀ ਖਰੀਦ ਤੋਂ ਰਾਹਤ ਵੀ ਮਿਲਣ ਦੀ ਸੰਭਾਵਨਾ ਹੈ | ਉਧਰ ਬਿਜਲੀ ਮਾਮਲਿਆਂ ਦੇ ਮਾਹਿਰ ਵਿਜੇ ਤਲਵਾਰ ਦਾ ਕਹਿਣਾ ਹੈ ਕਿ ਇਸ ਵਰਗ ਦੇ ਖਪਤਕਾਰ ਲੋੜ ਹੋਣ 'ਤੇ ਹੀ ਬਿਜਲੀ ਦੀ ਵਰਤੋਂ ਕਰਨ ਜਾਂ ਉਹ 10 ਵਜੇ ਤੋਂ ਬਾਅਦ ਬਿਜਲੀ ਦੀ ਵਰਤੋਂ ਕਰ ਸਕਦੇ ਹਨ |

ਪਿਛਲੀ ਖ਼ਬਰ ਪੁਲਿਸ ਨੇ ਨਸ਼ਾ ਵਿਰੋਧੀ ਜੰਗ ਦÏਰਾਨ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਚਲਾਇਆ ਬੁਲਡੋਜ਼ਰ <br/> ਅਗਲੀ ਖ਼ਬਰ ਮੌਸਮ ਦੀ ਕਰਵਟ ਵੀ ਨਹੀਂ ਘਟਾ ਸਕੀ ਬਿਜਲੀ ਦੀ ਮੰਗ, ਕੱਟ ਜਿਉਂ ਦੇ ਤਿਉਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।