25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਇਜ਼ਰਾਈਲ ਦੇ ਈਰਾਨ 'ਤੇ ਹਮਲਿਆਂ ਨਾਲ ਡਰਿਆ ਪਾਕਿ

ਅਜੀਤ ਡੈਸਕ 16-06-2025


ਭਾਰਤ ਅਤੇ ਇਜ਼ਰਾਈਲ ਵਿਚਕਾਰ ਫÏਜੀ ਸਹਿਯੋਗ ਪਾਕਿ ਲਈ ਸਭ ਤੋਂ ਵੱਡਾ ਖ਼ਤਰਾ-ਅਸਦ ਕੈਸਰ
<br/>

ਅੰਮਿ੍ਤਸਰ, 15 ਜੂਨ (ਸੁਰਿੰਦਰ ਕੋਛੜ)-ਇਜ਼ਰਾਈਲ ਨੇ ਈਰਾਨ 'ਤੇ 200 ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ ਅਤੇ ਫÏਜੀ ਅਤੇ ਪ੍ਰਮਾਣੂ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ¢ ਇਜ਼ਰਾਈਲ ਦੇ ਹਮਲੇ 'ਚ ਈਰਾਨ ਦੇ ਚੋਟੀ ਦੇ ਕਮਾਂਡਰ ਅਤੇ ਪ੍ਰਮਾਣੂ ਵਿਗਿਆਨੀ ਮਾਰੇ ਗਏ¢ ਇਜ਼ਰਾਈਲ ਦੇ ਈਰਾਨ 'ਤੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਡਰ ਗਿਆ ਹੈ¢ ਇਕ ਪਾਕਿਸਤਾਨੀ ਸੰਸਦ ਮੈਂਬਰ ਨੇ ਸੰਸਦ ਵਿਚ ਇਹ ਡਰ ਵੀ ਉਠਾਇਆ¢ ਪਾਕਿਸਤਾਨੀ ਸੰਸਦ ਮੈਂਬਰ ਅਤੇ ਸਾਬਕਾ ਸਪੀਕਰ ਅਸਦ ਕੈਸਰ ਨੇ ਨੈਸ਼ਨਲ ਅਸੈਂਬਲੀ 'ਚ ਬੋਲਦਿਆਂ ਇੱਥੋਂ ਤੱਕ ਕਿਹਾ ਕਿ ਈਰਾਨ ਤੋਂ ਬਾਅਦ ਪਾਕਿ ਦਾ ਅਗਲਾ ਨੰਬਰ ਲੱਗ ਸਕਦਾ ਹੈ ¢ ਉਨ੍ਹਾਂ ਨੇ ਭਾਰਤ ਅਤੇ ਇਜ਼ਰਾਈਲ ਵਿਚਕਾਰ ਫÏਜੀ ਸਹਿਯੋਗ ਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਪਾਕਿ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ¢ ਸੰਸਦ ਮੈਂਬਰ ਅਸਦ ਕੈਸਰ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜਦੋਂ ਹਾਲ ਹੀ 'ਚ ਭਾਰਤ ਅਤੇ ਪਾਕਿ ਵਿਚਕਾਰ ਤਣਾਅ ਵਧਿਆ ਤਾਂ ਭਾਰਤ ਨੇ ਪਾਕਿਸਤਾਨ 'ਤੇ ਹਮਲਿਆਂ ਦÏਰਾਨ ਜ਼ਿਆਦਾਤਰ ਇਜ਼ਰਾਈਲੀ ਡਰੋਨਾਂ ਦੀ ਵਰਤੋਂ ਕੀਤੀ ਸੀ ¢ ਉਨ੍ਹਾਂ ਅੱਗੇ ਕਿਹਾ ਕਿ ਰੱਬ ਰਹਿਮ ਕਰੇ, ਇਸ ਤੋਂ ਬਾਅਦ ਇਜ਼ਰਾਈਲ ਦਾ ਦੂਜਾ ਨਿਸ਼ਾਨਾ ਪਾਕਿਸਤਾਨ ਹੋ ਸਕਦਾ ਹੈ | ਸੰਸਦ ਮੈਂਬਰ ਕੈਸਰ ਨੇ ਪਾਕਿ ਸਰਕਾਰ ਨੂੰ ਇਜ਼ਰਾਈਲ ਵਿਰੁੱਧ ਜੰਗ 'ਚ ਈਰਾਨ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ ¢ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਈਰਾਨੀ ਭਰਾਵਾਂ ਦੇ ਨਾਲ ਹਾਂ ਅਤੇ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦਾ ਪੂਰਾ ਸਮਰਥਨ ਕਰ ਰਹੇ ਹਾਂ ¢

ਪਿਛਲੀ ਖ਼ਬਰ ਨੀਟ 'ਚ ਐਲਨ ਦੇ ਟਾਪ-10 'ਚ 4 ਵਿਦਿਆਰਥੀ ਅਤੇ ਟਾਪ-100 'ਚ 39 ਵਿਦਿਆਰਥੀ ਐਲਨ ਦੇ ਮਿ੍ਣਾਲ ਝਾਅ ਏ.ਆਈ.ਆਰ.-4 ਤੇ ਆਸ਼ੀ... ਅਗਲੀ ਖ਼ਬਰ ਰੇਲ ਗੱਡੀਆਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਗਰੋਹ ਦਾ ਇਕ ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।