ਕੋਟਾ, 15 ਜੂਨ (ਅ.ਬ.)- ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਐਲਾਨੀ ਨੀਟ-ਯੂ.ਜੀ. 2025 ਦੇ ਨਤੀਜੇ 'ਚ ਐਲਨ ਕੈਰੀਅਰ ਇੰਸਟੀਚਿਊਟ ਨੇ ਇਕ ਵਾਰ ਫਿਰ ਉਤਮਤਾ ਸਾਬਿਤ ਕੀਤੀ ਹੈ | ਨੀਟ-ਯੂ.ਜੀ. 2025 'ਚ ਐਲਨ ਕੈਰੀਅਰ ਇੰਸਟੀਚਿਊਟ ਦੇ ਵਿਦਿਆਰਥੀਆਂ 'ਚ ਦੇਸ਼ ਦੇ ਟਾਪ ਰੈਂਕਾਂ ਦੇ ਨਾਲ ਨਾਲ ਵੱਡੀ ਗਿਣਤੀ 'ਚ ਸਰਕਾਰੀ ਮੈਡੀਕਲ ਕਾਲਜ 'ਚ ਦਾਖਲੇ ਨੂੰ ਯਕੀਨੀ ਬਣਾਇਆ ਹੈ | ਐਲਨ ਕੈਰੀਅਰ ਇੰਸਟੀਚਿਊਟ ਦੇ ਸੀ.ਈ.ਓ. ਨਿਤਿਨ ਕੁਕਰੇਜਾ ਨੇ ਦੱਸਿਆ ਕਿ ਨਤੀਜਿਆਂ 'ਚ ਐਲਨ ਦੇ ਕਲਾਸਰੂਮ ਕੋਰਸ ਦੇ ਵਿਦਿਆਰਥੀ ਮਿ੍ਣਾਲ ਝਾਅ ਨੇ ਆਲ ਇੰਡੀਆ ਰੈਂਕ 4 ਹਾਸਿਲ ਕੀਤਾ ਹੈ | ਇਸ ਦੇ ਨਾਲ ਹੀ ਟਾਪ-10 'ਚ 4 ਵਿਦਿਆਰਥੀਆਂ ਨੇ ਸਥਾਨ ਹਾਸਿਲ ਕੀਤਾ ਹੈ, ਇਸ 'ਚ ਕੇਸ਼ਵ ਮਿੱਤਲ ਨੇ ਆਲ ਇੰਡੀਆ ਰੈਂਕ 7, ਭਵੇ ਚਿਰਾਗ ਝਾਅ ਨੇ ਰੈਂਕ 8 ਹਾਸਿਲ ਕੀਤਾ | ਇਹ ਤਿੰਨੋ ਐਲਨ ਦੇ ਕਲਾਸ ਰੂਮ ਵਿਦਿਆਰਥੀ ਹਨ ਅਤੇ ਆਰਵ ਅਗਰਵਾਲ ਨੇ ਰੈਂਕ 10 ਹਾਸਿਲ ਕੀਤਾ ਹੈ ਜੋ ਕਿ ਦੂਰਵਰਤੀ ਸਿੱਖਿਆ ਰਾਹੀਂ ਐਲਨ ਨਾਲ ਜੁੜੇ ਹਨ | ਐਲਨ ਦੀ ਆਸ਼ੀ ਸਿੰਘ ਨੇ ਆਲ ਇੰਡੀਆ ਰੈਂਕ 12 ਹਾਸਿਲ ਕੀਤਾ ਹੈ ਤੇ ਵਿਦਿਆਰਥਣਾਂ ਦੀ ਸ਼੍ਰੇਣੀ 'ਚ ਉਹ ਰੈਂਕ 2 'ਤੇ ਰਹੀ ਹੈ | ਜਾਣਕਾਰੀ ਅਨੁਸਾਰ ਟਾਪ 100 'ਚ ਐਲਨ ਦੇ 39 ਵਿਦਿਆਰਥੀ ਹਨ, ਇਨ੍ਹਾਂ 'ਚ 29 ਕਲਾਸਰੂਮ ਪ੍ਰੋਗਰਾਮ ਤੋਂ ਹਨ, 10 ਡਿਸਟੈਂਸ ਲਰਨਿੰਗ ਤੇ ਆਨਲਾਈਨ ਟੈਸਟ ਲੜੀ ਪ੍ਰੋਗਰਾਮ ਤੋਂ ਹਨ | ਇਸ ਮੌਕੇ ਐਲਨ ਦੇ ਡਾਇਰੈਕਟਰਾਂ ਨੇ ਰੈਂਕ ਹਾਸਿਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ | ਸੀ.ਈ.ਓ. ਨਿਤਿਨ ਕੁਕਰੇਜਾ ਨੇ ਦੱਸਿਆ ਕਿ ਗੁਣਵੱਤਾ ਦੇ ਨਾਲ ਨਾਲ ਗਿਣਤੀ ਦੀ ਦਿ੍ਸ਼ਟੀ ਤੋਂ ਵੀ ਐਲਨ ਦੇ ਨਤੀਜੇ ਬਿਹਤਰ ਰਹੇ ਹਨ | ਨਤੀਜੇ ਵੇਖੇ ਜਾਣ ਤੱਕ ਵੱਡੀ ਗਿਣਤੀ 'ਚ ਅਜਿਹੇ ਵਿਦਿਆਰਥੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦਾ ਦਾਖਲਾ ਸਰਕਾਰੀ ਮੈਡੀਕਲ ਕਾਲਜਾਂ 'ਚ ਐਮ.ਬੀ.ਬੀ.ਐਸ. ਲਈ ਯਕੀਨੀ ਮੰਨਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਜੇ.ਈ.ਈ.-ਐਡਵਾਂਸਡ 2025 ਦੇ ਨਤੀਜਿਆਂ 'ਚ ਐਲਨ ਦੇ ਕਲਾਸਰੂਮ ਵਿਦਿਆਰਥੀ ਰਾਜਿਤ ਗੁਪਤਾ ਨੇ ਦੇਸ਼ ਭਰ 'ਚ ਟਾਪ ਕੀਤਾ ਹੈ | ਟਾਪ-10 'ਚੋਂ 4 ਕਲਾਸਰੂਮ ਵਿਦਿਆਰਥੀ ਅਤੇ ਟਾਪ-100 'ਚ ਸਭ ਤੋਂ ਵੱਧ 46 ਵਿਦਿਆਰਥੀ ਐਲਨ ਤੋਂ ਹਨ |
ਨੀਟ 'ਚ ਐਲਨ ਦੇ ਟਾਪ-10 'ਚ 4 ਵਿਦਿਆਰਥੀ ਅਤੇ ਟਾਪ-100 'ਚ 39 ਵਿਦਿਆਰਥੀ ਐਲਨ ਦੇ ਮਿ੍ਣਾਲ ਝਾਅ ਏ.ਆਈ.ਆਰ.-4 ਤੇ ਆਸ਼ੀ ਸਿੰਘ ਦੇਸ਼ ਭਰ 'ਚ ਵਿਦਿਆਰਥਣਾਂ 'ਚ 2 ਰੈਂਕ 'ਤੇ <br/>
ਅਜੀਤ ਡੈਸਕ
16-06-2025