17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਰਮਨ ਅਰੋੜਾ ਤੇ ਮਹੇਸ਼ ਮੁਖੀਜਾ ਦੀ ਨਿਆਇਕ ਹਿਰਾਸਤ 30 ਤੱਕ ਵਧਾਈ <br/>

ਅਜੀਤ ਡੈਸਕ 17-06-2025

ਜਲੰਧਰ, 16 ਜੂਨ (ਚੰਦੀਪ ਭੱਲਾ)-ਸੀ.ਜੇ.ਐਮ. ਸੁਸ਼ੀਲ ਬੋਧ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਜਲੰਧਰ ਕੇਂਦਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਉਸ ਦੇ ਕਰੀਬੀ ਮਹੇਸ਼ ਮੁਖੀਜਾ ਦੀ ਜੁਡੀਸ਼ੀਅਲ ਹਿਰਾਸਤ 'ਚ 30 ਜੂਨ ਤੱਕ ਦਾ ਵਾਧਾ ਕੀਤਾ ਹੈ ਤੇ ਰਮਨ ਅਰੋੜਾ ਦੀ ਆਵਾਜ਼ ਦੇ ਸੈਂਪਲ ਅਤੇ ਸੁਖਦੇਵ ਵਸ਼ਿਸ਼ਟ ਦੀ ਲਿਖਾਈ ਸੰਬੰਧੀ ਸੈਂਪਲ ਲੈਣ ਲਈ ਲਗਾਈ ਗਈ ਅਰਜ਼ੀ 'ਤੇ 25 ਜੂਨ ਅਤੇ ਮਹੇਸ਼ ਮੁਖੀਜਾ ਵਲੋਂ ਆਪਣੇ ਵਕੀਲ ਮਨਦੀਪ ਸਿੰਘ ਸਚਦੇਵਾ ਵਲੋਂ ਮੈਡੀਕਲ ਸੰਬੰਧੀ ਲਗਾਈ ਗਈ ਅਰਜ਼ੀ ਦੇ ਜਵਾਬ ਲਈ 2 ਜੁਲਾਈ ਦੀ ਤਰੀਕ ਦਿੱਤੀ ਹੈ | ਇਸ ਸੰਬੰਧੀ ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਮੁੱਅਕਲ ਨੇ ਕਿਹਾ ਕਿ ਉਸ ਦੀ ਡਿਪ੍ਰੇਸ਼ਨ ਸੰਬੰਧੀ ਦਵਾਈ ਚੱਲ ਰਹੀ ਹੈ ਤੇ ਉਸ ਨੂੰ ਸਹੀ ਤਰੀਕੇ ਨਾਲ ਦਵਾਈ ਮਿਲੇ ਜਿਸ ਸੰਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਨੋਟਿਸ ਕੀਤਾ ਗਿਆ ਹੈ | ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਰਮਨ ਅਰੋੜਾ ਦੇ ਲੜਕੇ ਰਾਜਨ ਅਰੋੜਾ ਵਲੋਂ ਜੋ ਗਿ੍ਫ਼ਤਾਰੀ ਦੇ ਰੋਕ ਲਗਾਏ ਜਾਣ ਸੰਬੰਧੀ ਲਗਾਈ ਗਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਵੀ ਫ਼ਿਲਹਾਲ ਕੋਈ ਰਾਹਤ ਨਾ ਦਿੰਦੇ ਹੋਏ ਅਗਲੀ ਸੁਣਵਾਈ ਲਈ 3 ਜੁਲਾਈ ਦੀ ਤਰੀਕ ਦਿੱਤੀ ਹੈ | ਅੱਜ ਰਮਨ ਅਰੋੜਾ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇਸ ਮਾਮਲੇ 'ਚ ਸੁਣਵਾਈ ਕਰਦੇ ਹੋਏ ਇਨ੍ਹਾਂ ਦੋਵਾਂ ਦੀ ਜੁਡੀਸ਼ੀਅਲ ਹਿਰਾਸਤ 'ਚ 14 ਦਿਨ ਦਾ ਹੋਰ ਵਾਧਾ ਕਰਦੇ ਹੋਏ ਅਗਲੀ ਸੁਣਵਾਈ ਲਈ 30 ਜੂਨ ਦੀ ਤਰੀਕ ਦਿੱਤੀ ਹੈ | ਵਿਧਾਇਕ ਰਮਨ ਅਰੋੜਾ ਵਲੋਂ ਫ਼ਿਲਹਾਲ ਅਜੇ ਜ਼ਮਾਨਤ ਦੀ ਅਰਜ਼ੀ ਨਹੀਂ ਲਗਾਈ ਗਈ ਹੈ | ਇਸੇ ਤਰ੍ਹਾਂ ਰਮਨ ਅਰੋੜਾ ਦੇ ਕੁੜਮ ਰਾਜ ਕੁਮਾਰ ਮਦਾਨ ਉਰਫ਼ ਰਾਜੂ ਮਦਾਨ ਵਲੋਂ ਲੱਗੀ ਗਈ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ 17 ਜੂਨ ਮੰਗਲਵਾਰ ਨੂੰ ਹੋਵੇਗੀ | ਇਸੇ ਕੇਸ 'ਚ ਸਭ ਤੋਂ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਨਗਰ ਨਿਗਮ ਦੇ ਏ.ਟੀ.ਪੀ ਸੁਖਦੇਵ ਵਸ਼ਿਸ਼ਟ ਦੀ ਵੀ ਜ਼ਮਾਨਤ ਦੀ ਅਰਜ਼ੀ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਤੇ ਉਨ੍ਹਾਂ ਨੂੰ 20 ਜੂਨ ਨੂੰ ਪੇਸ਼ ਕੀਤਾ ਜਾਣਾ ਹੈ | ਰਮਨ ਅਰੋੜਾ ਵਲੋਂ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ, ਰਾਜੂ ਮਦਾਨ ਵਲੋਂ ਨਵੀਨ ਚੱਢਾ ਅਤੇ ਵਿਜੀਲੈਂਸ ਵਲੋਂ ਸ੍ਰੀ ਰਿਸ਼ੀ ਭਾਰਦਵਾਜ ਅਦਾਲਤ 'ਚ ਪੇਸ਼ ਹੋ ਰਹੇ ਹਨ |

ਪਿਛਲੀ ਖ਼ਬਰ ਮਾਸੀ ਦੇ ਘਰ ਛੁੱਟੀਆਂ ਕੱਟਣ ਆਈ ਲੜਕੀ ਦੀ ਖੂਹ 'ਚ ਡਿੱਗਣ ਨਾਲ ਮੌਤ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦਾ 419ਵਾਂ ਸਿਰਜਣਾ ਦਿਵਸ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।