17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦਾ ਬੰਦ ਯੂਨਿਟ ਚਾਲੂ

ਅਜੀਤ ਡੈਸਕ 17-06-2025
ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦਾ ਬੰਦ ਪਿਆ ਯੂਨਿਟ ਅੱਜ ਚਾਲੂ ਹੋ ਗਿਆ ਹੈ | ਦੱਸਣਯੋਗ ਹੈ ਕਿ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਭਾਈਵਾਲੀ ਵਾਲੇ 1980 ਮੈਗਾਵਾਟ ਦੇ ਇਸ ਪਲਾਂਟ ਦਾ ਯੂਨਿਟ ਨੰਬਰ-1 ਦੋ ਦਿਨ ਪਹਿਲਾਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਸੀ | ਇਸ ਯੂਨਿਟ ਨੇ ਮੁਰੰਮਤ ਤੋਂ ਬਾਅਦ ਬਕਾਇਦਾ ਰੂਪ ਵਿਚ ਬਿਜਲੀ ਸਪਲਾਈ ਕਰਨੀ ਆਰੰਭ ਕਰ ਦਿੱਤੀ ਗਈ ਹੈ | ਤਾਪ ਘਰ ਦੇ ਬੁਲਾਰੇ ਅਨੁਸਾਰ ਇਸ ਵਕਤ ਤਿੰਨੇ ਯੂਨਿਟ ਸੁਚਾਰੂ ਰੂਪ 'ਚ ਕੰਮ ਕਰ ਰਹੇ ਹਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੇਠ ਹਿਮਾਚਲ ਦੇ ਨਾਲਾਗੜ੍ਹ 'ਚ ਭਰਤੀ ਕਾਪੀਆਂ ਕਮੇਟੀ ਨੂੰ ਸੌਂਪਣ ਲਈ ਹੋਇਆ ਵੱ... ਅਗਲੀ ਖ਼ਬਰ ਸਿੱਧੂ ਮੂਸੇਵਾਲਾ ਬਾਰੇ ਡਾਕੂਮੈਂਟਰੀ 'ਦ ਕਿੱਿਲੰਗ ਕਾਲ' ਮਾਮਲੇ ਸੰਬੰਧੀ ਸੁਣਵਾਈ 23 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।