ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਸਰਹੱਦ 'ਤੇ ਦੋਹਾਂ ਦੇਸ਼ਾਂ ਵਿਚਾਲੇ ਹਰ ਰੋਜ਼ ਹੋਣ ਵਾਲੇ ਰਿਟਰੀਟ ਸਮਾਗਮ ਦਾ ਸਮਾਂ ਹੁਣ ਸ਼ਾਮ 6:30 ਵਜੇ ਕਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਬੀ.ਐਸ.ਐਫ਼ ਸਰੋਤਾਂ ਦੇ ਹਵਾਲੇ ਨਾਲ ਦੱਸਿਆ ਕਿ ਮੌਸਮ ਵਿਚ ਆਏ ਬਦਲਾਅ ਕਾਰਨ ਸਮਾਂ ਤਬਦੀਲ ਕੀਤਾ ਗਿਆ ਹੈ, ਜੋ 15 ਅਗਸਤ ਤੱਕ ਲਾਗੂ ਰਹੇਗਾ | ਰਿਟਰੀਟ ਸਮਾਗਮ ਦੇਖਣ ਆਉਣ ਵਾਲੇ ਦਰਸ਼ਕ ਆਪਣੇ ਆਧਾਰ ਕਾਰਡ ਨਾਲ ਸ਼ਾਮ 6:15 ਵਜੇ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਪਹੁੰਚ ਕੇ ਇਸ ਰਿਟਰੀਟ ਸਮਾਗਮ 'ਚ ਹਿੱਸਾ ਲੈ ਸਕਦੇ ਹਨ |