17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਚ ਸਰਕਾਰੀ ਮੁਲਾਜ਼ਮ ਨਿਭਾਉਣਗੇ ਫ਼ੈਸਲਾਕੰੁਨ ਭੂਮਿਕਾ <br/>

ਅਜੀਤ ਡੈਸਕ 17-06-2025
ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਦੀ ਹੋ ਰਹੀ ਜ਼ਿਮਨੀ ਚੋਣ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਅਤੇ ਸਾਰੇ ਹੀ ਉਮੀਦਵਾਰ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ | ਹਰੇਕ ਵਰਗ ਦੇ ਲੋਕਾਂ ਨੂੰ ਆਪਣੀਆਂ ਉਪਲਬਧੀਆਂ ਦੱਸ ਕੇ ਵੋਟ ਪਾਉਣ ਦੀਆਂ ਬੇਨਤੀਆਂ ਕਰ ਰਹੇ ਹਨ ਪਰ ਇਸ ਹਲਕੇ ਵਿਚ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਮੁਲਾਜ਼ਮ ਇਸ ਚੋਣ ਵਿਚ ਫ਼ੈਸਲਾਕੁਨ ਭੂਮਿਕਾ ਨਿਭਾਉਣਗੇ | ਜਾਣਕਾਰੀ ਅਨੁਸਾਰ ਇਸ ਹਲਕੇ ਵਿਚ ਕੁੱਲ ਵੋਟਰਾਂ ਦੀ ਗਿਣਤੀ ਵਿਚ 20 ਫ਼ੀਸਦੀ ਤੋਂ ਵੱਧ ਸਰਕਾਰੀ ਮੁਲਾਜ਼ਮ ਹਨ ਅਤੇ ਇਸ ਤੋਂ ਇਲਾਵਾ ਹਲਕੇ ਵਿਚ ਸੇਵਾ ਮੁਕਤ ਮੁਲਾਜ਼ਮਾਂ ਦੀ ਗਿਣਤੀ ਵੀ ਲਗਭਗ ਇੰਨੀ ਹੀ ਹੈ | ਲੁਧਿਆਣਾ ਪੱਛਮੀ ਹਲਕੇ ਵਿਚ ਹੀ ਪੁਲਿਸ ਲਾਈਨ ਦਾ ਇਲਾਕਾ ਪੈਂਦਾ ਹੈ, ਜਿੱਥੇ ਕਿ ਹਜ਼ਾਰਾਂ ਪੁਲਿਸ ਮੁਲਾਜ਼ਮ ਪਿਛਲੇ ਕਾਫ਼ੀ ਸਾਲਾਂ ਤੋਂ ਉਹ ਇੱਥੇ ਰਹਿ ਰਹੇ ਹਨ | ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਦੀਆਂ ਵੋਟਾਂ ਵੀ ਇੱਥੇ ਹੀ ਬਣੀਆਂ ਹੋਈਆਂ ਹਨ | ਇਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਭਾਵੇਂ ਖੁੱਲੇ੍ਹ ਤੌਰ 'ਤੇ ਕਿਸੇ ਵੀ ਉਮੀਦਵਾਰ ਵਲੋਂ ਰਾਬਤਾ ਕਾਇਮ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪੁਲਿਸ ਲਾਈਨ ਵਿਚ ਕੋਈ ਅਜਿਹੀ ਚੋਣ ਮੀਟਿੰਗ ਕਰਵਾਈ ਗਈ ਸੀ, ਕਿਉਂਕਿ ਇਹ ਚੋਣ ਜ਼ਾਬਤੇ ਦੇ ਉਲਟ ਸੀ | ਅੰਦਰ ਖਾਤੇ ਵੱਖ-ਵੱਖ ਉਮੀਦਵਾਰਾਂ ਵਲੋਂ ਪੁਲਿਸ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਨਾਲ ਆਪਣਾ ਰਾਬਤਾ ਕਾਇਮ ਕੀਤਾ ਹੋਇਆ ਹੈ ਅਤੇ ਹਰੇਕ ਉਮੀਦਵਾਰ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਲਈ ਕਹਿ ਰਿਹਾ ਹੈ ਪਰ ਇਹ ਸਰਕਾਰੀ ਮੁਲਾਜ਼ਮ ਹਾਲ ਦੀ ਘੜੀ ਆਪਣੇ ਪੱਤੇ ਨਹੀਂ ਖੋਲ੍ਹ ਰਹੇ ਹਨ | ਕੁਝ ਮੁਲਾਜ਼ਮਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ | ਇਨ©ਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਿਹੜਾ ਉਮੀਦਵਾਰ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਕਰਵਾਉਣ ਦਾ ਪੱਕਾ ਵਾਅਦਾ ਕਰੇਗਾ, ਉਹ ਉਸ ਨੂੰ ਹੀ ਵੋਟ ਪਾਉਣਗੇ | ਇਨ੍ਹਾਂ ਮੁਲਾਜ਼ਮਾਂ ਵਿਚੋਂ ਕੋਈ ਵੀ ਖੁੱਲੇ੍ਹ ਤੌਰ 'ਤੇ ਬੋਲਣ ਲਈ ਤਿਆਰ ਨਹੀਂ ਸੀ | ਮੌਜੂਦਾ ਮੁਲਾਜ਼ਮਾਂ ਤੋਂ ਇਲਾਵਾ ਸੇਵਾ ਮੁਕਤ ਮੁਲਾਜ਼ਮਾਂ ਦੀ ਗਿਣਤੀ ਵੀ ਇਸ ਇਲਾਕੇ ਵਿਚ ਬਾਕੀ ਹਲਕਿਆਂ ਨਾਲੋਂ ਜ਼ਿਆਦਾ ਹੈ, ਕਿਉਂਕਿ ਮਿੰਨੀ ਸਕੱਤਰੇਤ ਪੁਲਿਸ ਮੁੱਖ ਦਫ਼ਤਰ ਅਤੇ ਹੋਰ ਸਰਕਾਰੀ ਦਫ਼ਤਰ ਇਸ ਇਲਾਕੇ ਵਿਚ ਹੀ ਹਨ ਅਤੇ ਜ਼ਿਆਦਾਤਰ ਇਹ ਮੁਲਾਜ਼ਮ ਪਿਛਲੇ ਕਾਫ਼ੀ ਸਾਲਾਂ ਤੋਂ ਲੁਧਿਆਣਾ ਵਿਚ ਰਹਿ ਰਹੇ ਹਨ | ਇੱਥੇ ਹੀ ਇਨ੍ਹਾਂ ਮੁਲਾਜ਼ਮਾਂ ਨੇ ਆਪਣੇ ਪੱਕੇ ਘਰ ਬਣਾ ਲਏ ਅਤੇ ਹੁਣ ਉਹ ਇੱਥੋਂ ਦੇ ਪੱਕੇ ਵਸਨੀਕ ਬਣ ਗਏ ਹਨ | ਜਿਹੜੇ ਸਰਕਾਰੀ ਮੁਲਾਜ਼ਮ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ, ਉਨ੍ਹਾਂ ਨੇ ਵੀ ਆਪਣੇ ਘਰ ਇੱਥੇ ਹੀ ਬਣਾਏ ਹੋਏ ਹਨ | ਇਨ੍ਹਾਂ ਦਾ ਗੜ੍ਹ ਹੈਬੋਵਾਲ, ਬਾੜੇਵਾਲ ਅਵਾਨਾ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਮਾਤਾ ਨਗਰ ਤੋਂ ਇਲਾਵਾ ਮਾਡਲ ਗ੍ਰਾਮ ਵਿਚ ਹੈ, ਜਿੱਥੇ ਕਿ ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ | ਭਾਵੇਂ ਕਿ ਵੋਟਾਂ ਵਿਚ ਹਰੇਕ ਉਮੀਦਵਾਰ ਆਪਣੀ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਹੈ ਪਰ ਇਸ ਚੋਣ ਵਿਚ ਸਰਕਾਰੀ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਆਮ ਤੌਰ 'ਤੇ ਇਸ ਇਲਾਕੇ ਵਿਚ ਕਿਹਾ ਜਾਂਦਾ ਹੈ ਕਿ ਜਿਸ ਤਰਫ ਮੁਲਾਜ਼ਮਾਂ ਦੀ ਵੋਟ ਭੁਗਤੇਗੀ, ਉਹ ਉਮੀਦਵਾਰ ਹੀ ਵਿਧਾਨ ਸਭਾ ਦੀ ਪੌੜੀ ਚੜਦਾ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਇਹ ਮੁਲਾਜ਼ਮ ਕਿਸ ਨੂੰ ਵਿਧਾਨ ਸਭਾ ਦੀ ਪੌੜੀ ਚੜਾਉਂਦੇ ਹਨ ਪਰ ਹਾਲ ਦੀ ਘੜੀ ਹਲਕਾ ਪੱਛਮੀ ਦਾ ਮੁਕਾਬਲਾ ਚੋਣ ਦਾ ਦਿਨ ਨੇੜੇ ਆਉਣ ਕਾਰਨ ਦਿਲਚਸਪ ਹੁੰਦਾ ਜਾ ਰਿਹਾ ਹੈ |

ਪਿਛਲੀ ਖ਼ਬਰ ਰਾਜਸ਼੍ਰੀ-50 ਲਾਟਰੀ ਵਿਚ 21 ਲੱਖ ਦਾ ਪਹਿਲਾ ਇਨਾਮ ਜਿੱਤ ਕੇ ਲੁਧਿਆਣਾ ਵਾਸੀ ਰਾਣਾ ਹੋਏ ਮਾਲਾਮਾਲ <br/> ਅਗਲੀ ਖ਼ਬਰ ਖੁਰਾਕ ਤੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਕਾਰਨ ਥੋਕ ਮੁੱਲ ਸੂਚਕ ਅੰਕ ਮੁਦਰਾਸਫੀਤੀ ਹੇਠਲੇ ਪੱਧਰ 0.39 ਫੀਸਦੀ 'ਤੇ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।