17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਰਾਜਸ਼੍ਰੀ-50 ਲਾਟਰੀ ਵਿਚ 21 ਲੱਖ ਦਾ ਪਹਿਲਾ ਇਨਾਮ ਜਿੱਤ ਕੇ ਲੁਧਿਆਣਾ ਵਾਸੀ ਰਾਣਾ ਹੋਏ ਮਾਲਾਮਾਲ <br/>

ਅਜੀਤ ਡੈਸਕ 17-06-2025

ਲੁਧਿਆਣਾ, 16 ਜੂਨ (ਅ.ਬ.)-ਰਾਜਸ਼੍ਰੀ 50 ਲਾਟਰੀ ਵਿਚ ਹਰ ਰੋਜ਼ 21 ਲੱਖ ਰੁਪਏ ਦੇ ਇਨਾਮ ਜਿੱਤਣ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ, ਲੁਧਿਆਣਾ ਦੇ ਵਸਨੀਕ ਰਾਣਾ 5 ਜੂਨ, 2025 ਨੂੰ ਗੋਆ ਵਿਚ ਹੋਏ ਡਰਾਅ ਵਿਚ 21 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਮਾਲਾਮਾਲ ਹੋ ਗਏ | ਇਹ ਟਿਕਟ ਸਥਾਨਕ ਰਿਟੇਲਰ ਮੁੰਨਾ ਖਾਨ ਲਾਟਰੀ ਦੁਆਰਾ ਵੇਚੀ ਗਈ ਸੀ | ਇਹ ਜਾਣਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ, 22 ਅਪ੍ਰੈਲ 2025 ਨੂੰ , ਸ਼ਾਮ 7.30 ਵਜੇ ਹੋਈ ਰਾਜਸ਼੍ਰੀ 50 ਲਾਟਰੀ ਵਿਚ ਮਿਹਿਰ ਲਾਟਰੀ ਅਬੋਹਰ ਦੁਆਰਾ ਵੇਚੀ ਗਈ, ਟਿਕਟ ਦੁਆਰਾ 21 ਲੱਖ ਦਾ ਪਹਿਲਾ ਇਨਾਮ ਜਿੱਤਿਆ ਗਿਆ ਸੀ | ਰਾਜਸ਼੍ਰੀ 50 ਲਾਟਰੀ ਵਿਚ 21 ਲੱਖ ਦੇ ਇਨਾਮ ਕਾਰਨ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਹੈ | ਰਾਜਸ਼੍ਰੀ 50 ਲਾਟਰੀ ਵਿਚ ਸਿਰਫ਼ 50 ਰੁਪਏ ਵਿਚ 21 ਲੱਖ ਰੁਪਏ ਦਾ ਇੰਨਾ ਵੱਡਾ ਇਨਾਮ ਜਿੱਤਣ 'ਤੇ, ਕੰਪਨੀ ਮੁੰਨਾ ਖਾਨ ਲਾਟਰੀ ਦੇ ਮਾਲਕ ਮੀਆਂ ਜੀ ਨੂੰ 1 ਲੱਖ ਰੁਪਏ ਦੀ ਵਿਕਰੀ ਪ੍ਰੋਤਸਾਹਨ ਤੇ ਇੱਕ ਹੌਂਡਾ ਐਕਟਿਵਾ ਦੇ ਰਹੀ ਹੈ | ਲੁਧਿਆਣਾ ਤੋਂ ਕੰਪਨੀ ਅਧਿਕਾਰੀ ਰਾਜਕੁਮਾਰ ਵਰਮਾ ਨੇ ਉਸਨੂੰ ਇੱਕ ਹੌਂਡਾ ਐਕਟਿਵਾ, ਟਰਾਫੀ, ਫੁੱਲਾਂ ਦਾ ਗੁਲਦਸਤਾ ਤੇ 1 ਲੱਖ ਰੁਪਏ ਦਾ ਪ੍ਰੋਤਸਾਹਨ ਦੇ ਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ |

ਪਿਛਲੀ ਖ਼ਬਰ ਸਾਈਕਲਾਂ ਵਾਲੇ ਕਿਵੇਂ ਬਣੇ ਵੱਡੀਆਂ ਗੱਡੀਆਂ ਦੇ ਮਾਲਕ, ਪਤਾ ਲਗਾਉਣ ਲਈ ਕਰਾਈ ਜਾਵੇ ਜਾਂਚ-ਜਾਖੜ <br/> ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਚ ਸਰਕਾਰੀ ਮੁਲਾਜ਼ਮ ਨਿਭਾਉਣਗੇ ਫ਼ੈਸਲਾਕੰੁਨ ਭੂਮਿਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।