17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਹਨੀ-ਟ੍ਰੈਪ 'ਚ ਫਸਾਉਣ ਲਈ ਆਈ.ਐਸ.ਆਈ. ਨੇ ਤਿਆਰ ਕੀਤੀ ਕੁੜੀਆਂ ਦੀ ਵੱਖਰੀ ਬਿ੍ਗੇਡ <br/>

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਭਾਰਤੀ ਨੌਜਵਾਨਾਂ ਅਤੇ ਖ਼ਾਸ ਤੌਰ 'ਤੇ ਫ਼ੌਜ ਨਾਲ ਸੰਬੰਧਿਤ ਲੋਕਾਂ ਨੂੰ ਹਨੀ-ਟ੍ਰੈਪ 'ਚ ਫਸਾਉਣ ਲਈ ਸੈਂਕੜੇ ਰੰਗਰੂਟ ਕੁੜੀਆਂ ਦੀ ਇਕ ਵੱਖਰੀ ਬਿ੍ਗੇਡ ਤਿਆਰ ਕੀਤੀ ਗਈ ਹੈ | ਇਹ ਕੁੜੀਆਂ ਭਾਰਤੀ ਨਾਗਰਿਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਉਨ੍ਹਾਂ ਕੋਲੋਂ ਜਾਸੂਸੀ ਕਰਵਾ ਰਹੀਆਂ ਹਨ | ਇਸ ਤਰ੍ਹਾਂ ਦੇ ਕਈ ਮਾਮਲੇ ਹਾਲ ਹੀ 'ਚ ਸਾਹਮਣੇ ਵੀ ਆਏ ਹਨ ਅਤੇ ਵੱਡੀ ਗਿਣਤੀ 'ਚ ਅਜਿਹੇ ਫ਼ੌਜ ਨਾਲ ਜੁੜੇ ਜਾਸੂਸੀ ਕਰਨ ਵਾਲੇ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ | ਇਸ ਸਭ ਦੇ ਮੱਦੇਨਜ਼ਰ ਭਾਰਤੀ ਸੁਰੱਖਿਆ ਏਜੰਸੀਆਂ ਨੇ ਸੋਸ਼ਲ ਮੀਡੀਆ 'ਤੇ ਕਿਸੇ ਵੀ ਅਣਜਾਣ ਵਿਅਕਤੀ ਦੀ ਦੋਸਤੀ ਦੀ 'ਰਿਕਵੈਸਟ' (ਬੇਨਤੀ) ਨੂੰ ਸਵੀਕਾਰ ਨਾ ਕਰਨ ਦੀ ਸਲਾਹ ਦਿੱਤੀ ਹੈ | ਭਰੋਸੇਮੰਦ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਆਈ. ਐੱਸ. ਆਈ. ਤੋਂ ਸਿਖਲਾਈ ਪ੍ਰਾਪਤ ਅਤੇ ਗੱਲਬਾਤ ਕਰਨ 'ਚ ਮਾਹਿਰ ਇਹ ਪਾਕਿਸਤਾਨੀ ਕੁੜੀਆਂ ਭਾਰਤੀ ਨਾਵਾਂ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਫ਼ਰਜ਼ੀ ਆਈ. ਡੀ. ਬਣਾ ਕੇ ਫ਼ੌਜ, ਸੀ. ਆਰ. ਪੀ. ਐੱਫ. ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਜਾਂ ਹੋਰਨਾ ਨੂੰ 'ਫਰੈਂਡ ਰਿਕਵੈਸਟ' ਭੇਜਦੀਆਂ ਹਨ | ਇਹ ਰਿਕਵੈਸਟ ਸਵੀਕਾਰ ਹੋਣ ਤੋਂ ਬਾਅਦ ਉਹ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੀਆਂ ਹਨ | ਆਪਣੇ ਟਾਰਗੈਟ ਨਾਲ ਦੋਸਤੀ ਵਧਾਉਣ ਤੋਂ ਬਾਅਦ ਉਹ ਉਸ ਨੂੰ ਜਲਦੀ ਮਿਲਣ ਜਾਂ ਵਿਆਹ ਦਾ ਵੀ ਝਾਂਸਾ ਦਿੰਦੀਆਂ ਹਨ | ਕਈਆਂ ਮਾਮਲਿਆਂ 'ਚ ਇਹ ਕੁੜੀਆਂ ਆਈ. ਐੱਸ. ਆਈ. ਵਲੋਂ ਮਿਲੀ ਸਿਖਲਾਈ ਦੇ ਚੱਲਦਿਆਂ ਆਪਣੇ 'ਦੋਸਤ' (ਟਾਰਗੈਟ) ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਗੁਪਤ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਲਈ ਸਹਿਮਤ ਕਰਨ 'ਚ ਜਲਦੀ ਕਾਮਯਾਬ ਵੀ ਹੋ ਜਾਂਦੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਦੌਰਾਨ ਇਹ ਕੁੜੀਆਂ ਫ਼ੋਨ ਕਾਲ, ਚੈਟ ਅਤੇ ਵੀਡੀਓ ਕਾਲ ਦੀ ਰਿਕਾਰਡਿੰਗ ਵੀ ਸੰਭਾਲ ਕੇ ਰੱਖਦੀਆਂ ਹਨ, ਤਾਂ ਕਿ ਬਾਅਦ 'ਚ ਦੇਸ਼ ਨਾਲ ਜੁੜੇ ਰਾਜ ਇਨ੍ਹਾਂ ਨਾਲ ਸਾਂਝੇ ਕਰਨ ਤੋਂ ਇਨਕਾਰ ਕਰਨ 'ਤੇ ਇਹ ਉਹ ਚੈਟ ਅਤੇ ਵੀਡੀਓ ਰਿਕਾਰਡਿੰਗ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਆਪਣੇ 'ਟਾਰਗੈਟ' ਨੂੰ ਬਲੈਕਮੇਲ ਕਰ ਸਕਣ |

ਪਿਛਲੀ ਖ਼ਬਰ ਹਰਿਆਣਾ ਦੇ ਦੋ ਵਿਅਕਤੀ ਪੋਸਤ ਅਤੇ ਹੌਂਡਾ ਸਿਟੀ ਕਾਰ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਇਸ ਵਾਰ ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਪਾਕਿ ਨਹੀਂ ਭੇਜਿਆ ਜਾਵੇਗਾ ਜਥਾ-ਸਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।