17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਹਰਿਆਣਾ ਦੇ ਦੋ ਵਿਅਕਤੀ ਪੋਸਤ ਅਤੇ ਹੌਂਡਾ ਸਿਟੀ ਕਾਰ ਸਮੇਤ ਗਿ੍ਫ਼ਤਾਰ

ਅਜੀਤ ਡੈਸਕ 17-06-2025
ਰਾਮਾਂ ਮੰਡੀ, 16 ਜੂਨ (ਤਰਸੇਮ ਸਿੰਗਲਾ)-ਦੇਰ ਸ਼ਾਮ ਰਿਫ਼ਾਇਨਰੀ ਪੁਲਿਸ ਚੌਕੀ ਇੰਚਾਰਜ ਰਵਨੀਤ ਸਿੰਘ ਏ ਐੱਸ ਆਈ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਿਫ਼ਾਇਨਰੀ ਰੋਡ 'ਤੇ ਪਿੰਡ ਫੱਲੜ੍ਹ ਨੂੰ ਜਾਂਦੇ ਕੱਚੇ ਰਸਤੇ ਤੋਂ ਪੰਜਾਬ ਦੀ ਹੱਦ ਨਾਲ ਲੱਗਦੇ ਹਰਿਆਣਾ ਸੂਬੇ ਦੇ ਪਿੰਡ ਦੇਸੂ ਮਲਕਾਣਾ ਥਾਣਾ ਕਾਲਿਆਂਵਾਲੀ ਦੇ ਦੋ ਵਿਅਕਤੀਆਂ ਲਖਵਿੰਦਰ ਸਿੰਘ ਅਤੇ ਜੋਧਾ ਸਿੰਘ ਨੂੰ ਉਸ ਸਮੇਂ ਗਿ੍ਫ਼ਤਾਰ ਕਰ ਲਿਆ ਜਦੋਂ ਉਹ ਆਪਣੀ ਹਰਿਆਣਾ ਨੰਬਰੀ ਹੌਂਡਾ ਸਿਟੀ ਕਾਰ ਵਿਚ ਵਿਚ ਰੱਖਿਆ ਚੂਰਾ ਪੋਸਤ ਪੰਜਾਬ ਵਿਚ ਸਪਲਾਈ ਕਰਨ ਲਈ ਕੱਚੇ ਰਸਤੇ ਰਾਹੀਂ ਜਾ ਰਹੇ ਸਨ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕ ਪੈਣ 'ਤੇ ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ 30 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ | ਪੁਲਿਸ ਵਲੋਂ ਲਖਵਿੰਦਰ ਸਿੰਘ ਅਤੇ ਜੋਧਾ ਸਿੰਘ ਵਾਸੀ ਪਿੰਡ ਦੇਸੂ ਮਲਕਾਣਾ ਥਾਣਾ ਕਾਲਿਆਂਵਾਲੀ ਵਿਰੁੱਧ ਰਾਮਾਂ ਥਾਣੇ ਵਿਚ ਐੱਨ ਡੀ ਪੀ ਐੱਸ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੋਸਤ ਅਤੇ ਕਾਰ ਕਬਜ਼ੇ ਵਿਚ ਲੈ ਲਈ ਗਈ ਹੈ |
ਪਿਛਲੀ ਖ਼ਬਰ ਭੂਮੀ ਰੱਖਿਆ ਮਹਿਕਮੇ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਕਿਸਾਨਾਂ 'ਚ ਸਖ਼ਤ ਰੋਸ ਅਗਲੀ ਖ਼ਬਰ ਹਨੀ-ਟ੍ਰੈਪ 'ਚ ਫਸਾਉਣ ਲਈ ਆਈ.ਐਸ.ਆਈ. ਨੇ ਤਿਆਰ ਕੀਤੀ ਕੁੜੀਆਂ ਦੀ ਵੱਖਰੀ ਬਿ੍ਗੇਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।