07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜੰਮੂ-ਕਸ਼ਮੀਰ 'ਚੋਂ ਅੱਤਵਾਦ ਦਾ ਮੁਕੰਮਲ ਖ਼ਾਤਮਾ ਸਾਡੀ ਤਰਜੀਹ-ਉਪ ਰਾਜਪਾਲ <br/>

ਅਜੀਤ ਡੈਸਕ 17-06-2025

ਜੰਮੂ, 16 ਜੂਨ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਤ ਪ੍ਰਦੇਸ਼ 'ਚੋਂ ਅੱਤਵਾਦ ਦਾ ਮੁਕੰਮਲ ਖ਼ਾਤਮਾ ਕਰਨ ਨੂੰ ਉਨ੍ਹਾਂ ਦੇ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਕਰਾਰ ਦਿੱਤਾ | ਊਧਮਪੁਰ ਵਿਖੇ ਸ਼ੇਰ-ਏ-ਕਸ਼ਮੀਰ ਪੁਲਿਸ ਅਕੈਡਮੀ ਵਿਖੇ 49 ਡਿਪਟੀ ਸੁਪਰਡੈਂਟ ਆਫ਼ ਪੁਲਿਸ ਤੇ 1,112 ਸਬ-ਇੰਸਪੈਕਟਰ ਪ੍ਰੋਬੇਸ਼ਨਰਾਂ ਦੀ ਪਾਸਿੰਗ-ਆਊਟ ਪਰੇਡ ਦੀ ਸਮੀਖਿਆ ਕਰਦੇ ਹੋਏ | ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਨੂੰ ਸ਼ਾਂਤੀ, ਵਿਕਾਸ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਤਰੀਕੇ ਨਾਲ ਸਮਾਜ ਦੀ ਰੱਖਿਆ ਕਰਨੀ ਚਾਹੀਦੀ ਹੈ | ਜੰਮੂ-ਕਸ਼ਮੀਰ ਦੀ ਧਰਤੀ ਤੋਂ ਅੱਤਵਾਦ ਦਾ ਮੁਕੰਮਲ ਖ਼ਾਤਮਾ ਸਾਡੀ ਪਹਿਲੀ ਤਰਜੀਹ ਹੈ | ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਦੇ ਸਾਡੇ ਯੋਧਿਆਂ ਨੂੰ ਇਕ ਬਹੁ-ਪੱਖੀ ਪਹੁੰਚ ਅਪਣਾਉਣੀ ਚਾਹੀਦੀ ਹੈ ਤੇ ਖ਼ੁਫ਼ੀਆ ਜਾਣਕਾਰੀ, ਭਾਈਚਾਰਕ ਸ਼ਮੂਲੀਅਤ, ਤਕਨਾਲੋਜੀ ਤੇ ਅੰਤਰ-ਏਜੰਸੀ ਸਹਿਯੋਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਬਹਾਦਰ ਕਰਮਚਾਰੀਆਂ ਤੇ ਅਧਿਕਾਰੀਆਂ 'ਤੇ ਮਾਣ ਹੈ |

ਪਿਛਲੀ ਖ਼ਬਰ ਵਿਸ਼ਵ ਯੋਗਾ ਦਿਵਸ ਦੇ ਮੱਦੇਨਜ਼ਰ ਅਗਲੀ ਖ਼ਬਰ ਈਰਾਨ-ਇਜ਼ਰਾਈਲ ਜੰਗ, ਭਾਰਤ ਦੇ ਵਪਾਰ 'ਤੇ ਪ੍ਰਭਾਵ ਦੀ ਸਮੀਖਿਆ ਕਰਨ ਲਈ ਸਰਕਾਰ ਹਿੱਤਧਾਰਕਾਂ ਨਾਲ ਮੀਟਿੰਗ ਕਰੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।