25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਜਥੇਦਾਰ ਵਧਾਵਾ ਸਿੰਘ ਬੱਬਰ ਨੂੰ ਸਦਮਾ, ਸਾਲੇ ਦਾ ਦਿਹਾਂਤ

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ 'ਚ ਰਹਿ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਜਥੇਬੰਦੀ ਦੇ ਆਗੂ ਭਾਈ ਵਧਾਵਾ ਸਿੰਘ ਬੱਬਰ ਦੇ ਸਕੇ ਸਾਲੇ ਅਵਤਾਰ ਸਿੰਘ (68 ਸਾਲ) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ | ਜਥੇਦਾਰ ਵਧਾਵਾ ਸਿੰਘ ਬੱਬਰ ਦੀ ਸਿੰਘਣੀ ਬੀਬੀ ਨਿਰਮਲ ਕੌਰ ਦੇ ਭਰਾਤਾ ਅਤੇ ਜਥੇਦਾਰ ਦੇ ਸਾਥੀ ਦੇ ਦਿਹਾਂਤ 'ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਢਿਲਵਾਂ ਦੇ ਪਿੰਡ ਹੰਬੋਵਾਲ ਵਿਖੇ ਰਹਿੰਦੇ ਅਵਤਾਰ ਸਿੰਘ ਨੇ ਪੰਜਾਬ 'ਚ ਖਾੜਕੂਵਾਦ ਸਮੇਂ ਕਈ ਵਾਰ ਜੇਲ੍ਹਾਂ ਕੱਟੀਆਂ ਅਤੇ ਜਥੇਦਾਰ ਬੱਬਰ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੋਣ ਕਾਰਨ ਸਖ਼ਤ ਸਜ਼ਾਵਾਂ ਵੀ ਭੋਗੀਆਂ | ਜਥੇਦਾਰ ਵਧਾਵਾ ਸਿੰਘ ਬੱਬਰ ਮੁਤਾਬਿਕ ਉਨ੍ਹਾਂ ਦੇ ਸਾਲੇ ਅਵਤਾਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ |

ਪਿਛਲੀ ਖ਼ਬਰ ਸਾਬਕਾ ਜਥੇਦਾਰ ਵਲੋਂ ਗੁਰੂ ਘਰ ਦੀ ਜਾਇਦਾਦ ਘੱਟ ਕੀਮਤ 'ਤੇ ਵੇਚਣ ਦਾ ਦੋਸ਼-ਸ਼ੋ੍ਰਮਣੀ ਕਮੇਟੀ ਵਲੋਂ ਖੰਡਨ ਅਗਲੀ ਖ਼ਬਰ ਅਮਰੀਕੀ ਰਾਸ਼ਟਰਪਤੀ ਵਲੋਂ ਕਰਵਾਈ 'ਜੰਗਬੰਦੀ' ਪਾਕਿ ਫ਼ੌਜ ਦੀ 'ਮਿਸਾਲੀ ਜਿੱਤ'-ਅਸੀਮ ਮੁਨੀਰ ਪਾਕਿ ਲਈ ਘਾਟੇ ਦਾ ਸੌਦਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।