25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅਮਰੀਕੀ ਰਾਸ਼ਟਰਪਤੀ ਵਲੋਂ ਕਰਵਾਈ 'ਜੰਗਬੰਦੀ' ਪਾਕਿ ਫ਼ੌਜ ਦੀ 'ਮਿਸਾਲੀ ਜਿੱਤ'-ਅਸੀਮ ਮੁਨੀਰ ਪਾਕਿ ਲਈ ਘਾਟੇ ਦਾ ਸੌਦਾ ਸਾਬਤ ਹੋ ਸਕਦੀ ਮੁਨੀਰ-ਟਰੰਪ ਦੀ ਮੁਲਾਕਾਤ <br/>

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਸਈਦ ਅਸੀਮ ਮੁਨੀਰ ਇਨ੍ਹੀਂ ਦਿਨੀਂ ਅਮਰੀਕਾ 'ਚ ਹਨ | ਹਾਲ ਹੀ 'ਚ ਉਨ੍ਹਾਂ ਨੇ ਅਮਰੀਕਾ ਵਿਚ ਪਾਕਿਸਤਾਨੀ ਭਾਈਚਾਰੇ ਨੂੰ ਸੰਬੋਧਨ ਦੌਰਾਨ ਭਾਰਤ ਵਿਰੁੱਧ ਜ਼ਹਿਰ ਉਗਲਿਆ | ਉਨ੍ਹਾਂ ਨੇ ਦੋ ਪ੍ਰਮਾਣੂ ਹਥਿਆਰਬੰਦ ਵਿਰੋਧੀਆਂ ਵਿਚਕਾਰ 87 ਘੰਟੇ ਚੱਲੇ ਟਕਰਾਅ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਵਲੋਂ ਕਰਵਾਈ ਜੰਗਬੰਦੀ ਨੂੰ ਪਾਕਿ ਸਰਕਾਰ ਅਤੇ ਫ਼ੌਜ ਦੀ 'ਮਿਸਾਲੀ ਜਿੱਤ' ਦੱਸਿਆ | ਇਸ ਦੌਰਾਨ ਮੁਨੀਰ ਨੇ ਭਾਰਤ ਨੂੰ ਧਮਕੀ ਵੀ ਦਿੱਤੀ ਕਿ ਉਹ ਸਾਲ 1971 ਦੀ ਜੰਗ ਦਾ ਬਦਲਾ ਭਾਰਤ ਨੂੰ ਤੋੜ ਕੇ ਲਵੇਗਾ | ਉਨ੍ਹਾਂ ਕਸ਼ਮੀਰ ਬਾਰੇ ਝੂਠੇ ਦਾਅਵੇ ਕਰਨ ਤੋਂ ਇਲਾਵਾ ਇਹ ਵੀ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਚੀਨ ਨਾਲ ਮਿਲ ਕੇ ਭਾਰਤ ਵਿਰੁੱਧ ਜੰਗ ਲੜੀ ਹੈ | ਪਾਕਿ ਦਾ ਦਾਅਵਾ ਹੈ ਕਿ ਅਸੀਮ ਮੁਨੀਰ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਾਈਟ ਹਾਊਸ ਕੈਬਨਿਟ ਰੂਮ 'ਚ ਮੁਲਾਕਾਤ ਦੌਰਾਨ ਕਸ਼ਮੀਰ ਅਤੇ ਭਾਰਤ ਬਾਰੇ ਗੱਲਬਾਤ ਹੋ ਸਕਦੀ ਹੈ | ਦਰਅਸਲ, ਪਾਕਿ ਫ਼ੌਜ ਮੁਖੀ ਅਜਿਹੇ ਸਮੇਂ ਅਮਰੀਕਾ ਪਹੁੰਚੇ ਹਨ ਜਦੋਂ ਅਮਰੀਕਾ ਨੇ ਈਰਾਨ 'ਤੇ ਹਮਲਾ ਕਰਨ ਦਾ ਮਨ ਲਗਪਗ ਬਣਾ ਲਿਆ ਹੈ | ਅਮਰੀਕਾ ਦੇ ਲੜਾਕੂ ਜਹਾਜ਼ ਅਤੇ ਪ੍ਰਮਾਣੂ ਜਹਾਜ਼ ਵਾਹਕ ਖਾੜੀ ਖੇਤਰ 'ਚ ਇਕੱਠੇ ਹੋ ਰਹੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਈਰਾਨ ਵਿਰੁੱਧ ਜੰਗ 'ਚ ਕੁੱਦਦਾ ਹੈ, ਤਾਂ ਉਹ ਪਾਕਿਸਤਾਨ ਦੇ ਏਅਰਬੇਸ ਦੀ ਵਰਤੋਂ ਕਰ ਸਕਦਾ ਹੈ ਅਤੇ ਇਸੇ ਲਈ ਟਰੰਪ ਮੁਨੀਰ ਨੂੰ ਇੰਨੀ ਮਹੱਤਤਾ ਦੇ ਰਹੇ ਹਨ | ਪਾਕਿਸਤਾਨੀ ਖ਼ੁਦ ਇਸ ਤੱਥ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਪਾਕਿ ਦੇ ਫ਼ੌਜ ਮੁਖੀ ਨੂੰ ਮਿਲ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਬਜਾਏ ਕਿਸੇ ਹੇਠਲੇ ਪੱਧਰ ਦੇ ਸਰਕਾਰੀ ਅਧਿਕਾਰੀ ਨੂੰ ਮਿਲਣਾ ਪ੍ਰੋਟੋਕਾਲ ਤੋਂ ਬਾਹਰ ਹੈ ਪਰ ਇਹ ਦਰਸਾਉਂਦਾ ਹੈ ਕਿ ਟਰੰਪ ਨੂੰ ਜਨਰਲ ਮੁਨੀਰ ਦੀ ਲੋੜ ਹੈ | ਇਹ ਵੀ ਸੰਭਵ ਹੈ ਕਿ ਟਰੰਪ ਈਰਾਨ ਨਾਲ ਜੰਗ 'ਚ ਪਾਕਿਸਤਾਨ ਦੇ ਸਮਰਥਨ ਬਾਰੇ ਗੱਲ ਕਰ ਸਕਦੇ ਹਨ | ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਮ ਮੁਨੀਰ ਲਈ ਅਮਰੀਕਾ ਦਾ ਦੌਰਾ ਘਾਟੇ ਦਾ ਸੌਦਾ ਸਾਬਤ ਹੋਵੇਗਾ |

ਪਿਛਲੀ ਖ਼ਬਰ ਜਥੇਦਾਰ ਵਧਾਵਾ ਸਿੰਘ ਬੱਬਰ ਨੂੰ ਸਦਮਾ, ਸਾਲੇ ਦਾ ਦਿਹਾਂਤ ਅਗਲੀ ਖ਼ਬਰ ਦਿਹਾੜੀਦਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਰਾਹ ਹੋਇਆ ਪੱਧਰਾ-ਪੰਜਾਬ ਸਰਕਾਰ ਦੀ ਅਪੀਲ ਰੱਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।