ਪਟਨਾ, 18 ਜੂਨ (ਪੀ.ਟੀ.ਆਈ.)-ਪਟਨਾ ਹਾਈ ਕੋਰਟ ਨੇ ਚੋਣ ਪ੍ਰਚਾਰ ਦੌਰਾਨ ਕਥਿਤ ਭੜਕਾਊ ਭਾਸ਼ਣ ਦੇ ਸਬੰਧ 'ਚ ਹੇਠਲੀ ਅਦਾਲਤ ਵਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵਿਰੁੱਧ ਜਾਰੀ ਕੀਤੇ ਗਏ ਤਿੰਨ ਸਾਲ ਪੁਰਾਣੇ ਸੰਮਨ ਰੱਦ ਕਰ ਦਿੱਤੇ ਹਨ | ਜਸਟਿਸ ਚੰਦਰ ਸ਼ੇਖਰ ਝਾਅ ਦੀ ਸਿੰਗਲ ਜੱਜ ਬੈਂਚ ਨੇ ਮੰਗਲਵਾਰ ਨੂੰ ਰਾਏ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ 'ਚ 13 ਅਪ੍ਰੈਲ 2022 ਨੂੰ ਅਰਰੀਆ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੁਆਰਾ ਪਾਸ ਕੀਤੇ ਗਏ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ | ਸੀ.ਜੇ.ਐਮ. ਨੇ ਰਾਏ ਵਿਰੁੱਧ 2018 'ਚ ਨਰਪਤਗੰਜ ਪੁਲਿਸ ਸਟੇਸ਼ਨ 'ਚ ਦਰਜ ਐਫ.ਆਈ.ਆਰ. ਅਨੁਸਾਰ ਨੋਟਿਸ ਲੈਂਦੇ ਹੋਏ ਰਾਏ ਨੂੰ ਸੰਮਨ ਭੇਜਿਆ ਸੀ |