30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕੇਦਾਰਨਾਥ 'ਚ ਜ਼ਮੀਨ ਖਿਸਕਣ ਨਾਲ ਜੰਮੂ-ਕਸ਼ਮੀਰ ਦੇ 2 ਪਾਲਕੀ ਚੁੱਕਣ ਵਾਲਿਆਂ ਦੀ ਮੌਤ <br/>

ਅਜੀਤ ਡੈਸਕ 19-06-2025
ਰੁਦਰਪ੍ਰਯਾਗ (ਉੱਤਰਾਖੰਡ), 18 ਜੂਨ (ਪੀ.ਟੀ.ਆਈ.)-ਕੇਦਾਰਨਾਥ ਤੀਰਥ ਸਥਾਨ ਦੇ ਟ੍ਰੈਕ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਦੇ ਦੋ ਪਾਲਕੀ ਚੁੱਕਣ ਵਾਲਿਆਂ ਦੀ ਮੌਤ ਹੋ ਗਈ ਤੇ ਗੁਜਰਾਤ ਦੇ ਇਕ ਸ਼ਰਧਾਲੂ ਸਮੇਤ ਤਿੰਨ ਹੋਰ ਜ਼ਖਮੀ ਹੋ ਗਏ | ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਨਿਤਿਨ ਕੁਮਾਰ ਤੇ ਚੰਦਰਸ਼ੇਖਰ ਵਜੋਂ ਹੋਈ ਹੈ, ਦੋਵੇਂ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਪਾਲਕੀ ਸਵਾਰ ਸਨ | ਜਖਮੀਆਂ ਦੀ ਪਛਾਣ ਸੰਦੀਪ ਕੁਮਾਰ ਤੇ ਨਿਤਿਨ ਮਨਹਾਸ ਵਜੋਂ ਹੋਈ ਹੈ, ਦੋਵੇਂ ਜੰਮੂ-ਕਸ਼ਮੀਰ ਦੇ ਡੋਡਾ ਤੋਂ ਪਾਲਕੀ ਸਵਾਰ ਸਨ ਤੇ ਇਕ ਸ਼ਰਧਾਲੂ ਆਕਾਸ਼ ਚਿੱਤਰੀਆ ਗੁਜਰਾਤ ਦੇ ਭਾਵਨਗਰ ਤੋਂ ਹੈ | ਰੁਦਰਪ੍ਰਯਾਗ ਦੇ ਪੁਲਿਸ ਸੁਪਰਡੈਂਟ (ਐਸ.ਪੀ.) ਅਕਸ਼ੈ ਪ੍ਰਹਿਲਾਦ ਕੋਂਡੇ ਨੇ ਕਿਹਾ ਕਿ ਰਸਤੇ 'ਤੇ ਜੰਗਲਚੱਟੀ ਘਾਟ ਨੇੜੇ ਸਵੇਰੇ 11.20 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ 'ਚ ਪਹਾੜੀ ਤੋਂ ਪੱਥਰ ਡਿੱਗ ਗਏ ਤੇ ਸ਼ਰਧਾਲੂਆਂ, ਪਾਲਕੀ ਸਵਾਰਾਂ ਤੇ ਕੁਲੀ ਚਾਲਕਾਂ ਨੂੰ ਟੱਕਰ ਮਾਰੀ | ਜ਼ਮੀਨ ਖਿਸਕਣ ਦੇ ਮਲਬੇ ਹੇਠ ਦੱਬਣ ਤੋਂ ਬਾਅਦ ਉਹ ਇਕ ਖੱਡ 'ਚ ਡਿੱਗ ਗਏ | ਐਸ.ਪੀ. ਨੇ ਕਿਹਾ ਕਿ ਪੁਲਿਸ ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਖੋਜ ਤੇ ਬਚਾਅ ਕਾਰਜ ਸ਼ੁਰੂ ਕੀਤਾ |

ਪਿਛਲੀ ਖ਼ਬਰ ਜਹਾਜ਼ ਹਾਦਸਾ : 208 ਪੀੜਤਾਂ ਦੀ ਡੀ.ਐੱਨ.ਏ. ਰਾਹੀਂ ਪਛਾਣ 32 ਵਿਦੇਸ਼ੀਆਂ ਸਮੇਤ 170 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆ... ਅਗਲੀ ਖ਼ਬਰ ਅਦਾਲਤ ਵਲੋਂ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਵਿਰੁੱਧ ਸੰਮਨ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।