30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਜਹਾਜ਼ ਹਾਦਸਾ : 208 ਪੀੜਤਾਂ ਦੀ ਡੀ.ਐੱਨ.ਏ. ਰਾਹੀਂ ਪਛਾਣ 32 ਵਿਦੇਸ਼ੀਆਂ ਸਮੇਤ 170 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ <br/>

ਅਜੀਤ ਡੈਸਕ 19-06-2025
ਅਹਿਮਦਾਬਾਦ, 18 ਜੂਨ (ਏਜੰਸੀ)-ਅਹਿਮਦਾਬਾਦ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ 6 ਦਿਨਾਂ ਮਗਰੋਂ ਹੁਣ ਤੱਕ 208 ਪੀੜਤਾਂ ਦੀ ਡੀ.ਐੱਨ.ਏ. ਟੈਸਟ ਜ਼ਰੀਏ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ 'ਚੋਂ 32 ਵਿਦੇਸ਼ੀਆਂ ਸਮੇਤ 170 ਲਾਸ਼ਾਂ ਸਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ | ਇਸ ਹਾਦਸੇ 'ਚ ਜਹਾਜ਼ ਸਵਾਰ 241 ਵਿਅਕਤੀਆਂ ਸਣੇ ਕੁੱਲ 270 ਵਿਅਕਤੀਆਂ ਦੀ ਮੌਤ ਹੋ ਗਈ ਸੀ | ਪ੍ਰ੍ਰਸ਼ਾਸਨ ਵਲੋਂ ਬਾਕੀ ਬਚਦੀਆਂ ਮਿ੍ਤਕ ਦੇਹਾਂ ਦੀ ਪਛਾਣ ਲਈ ਡੀ.ਐੱਨ.ਏ. ਟੈਸਟ ਕੀਤੇ ਜਾ ਰਹੇ ਹਨ ਕਿਉਂਕਿ ਇਨ੍ਹਾਂ 'ਚੋਂ ਬਹੁਤੀਆਂ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ ਤੇ ਪਛਾਣ ਤੋਂ ਪਰ੍ਹੇ ਹਨ | ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾ. ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਤੱਕ 208 ਡੀ.ਐੱਨ.ਏ. ਨਮੂਨੇ ਮੈਚ ਕੀਤੇ ਜਾ ਚੁੱਕੇ ਹਨ ਤੇ 32 ਵਿਦੇਸ਼ੀਆਂ ਸਮੇਤ 170 ਲਾਸ਼ਾਂ ਸਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ | ਬਾਕੀ ਬਚਦੀਆਂ ਲਾਸ਼ਾਂ ਵੀ ਜਲਦੀ ਵਾਰਸਾਂ ਨੂੰ ਸੌਂਪ ਦੇਵਾਂਗੇ | ਜੋਸ਼ੀ ਨੇ ਕਿਹਾ ਕਿ ਜਹਾਜ਼ ਹਾਦਸੇ ਮਗਰੋਂ 71 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ 'ਚੋਂ 9 ਜਣੇ ਮੌਜੂਦਾ ਸਮੇਂ ਇਲਾਜ ਅਧੀਨ ਹਨ ਜਦਕਿ 2 ਨੇ ਇਲਾਜ

ਪਿਛਲੀ ਖ਼ਬਰ ਜਾਂਚ ਲਈ ਲਿਆਂਦੇ ਵਿਅਕਤੀ ਵਲੋਂ ਪੁਲਿਸ ਚੌਕੀ ਅੰਦਰ ਖ਼ੁਦਕੁਸ਼ੀ ਮਾਮਲੇ ਦੀ ਹੋਵੇਗੀ ਨਿਆਇਕ ਜਾਂਚ-ਪੁਲਿਸ ਕਮਿਸ਼ਨਰ ਅਗਲੀ ਖ਼ਬਰ ਕੇਦਾਰਨਾਥ 'ਚ ਜ਼ਮੀਨ ਖਿਸਕਣ ਨਾਲ ਜੰਮੂ-ਕਸ਼ਮੀਰ ਦੇ 2 ਪਾਲਕੀ ਚੁੱਕਣ ਵਾਲਿਆਂ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।