31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੀਵਰੇਜ ਕਾਮਿਆਂ ਦੀ 113 ਦਿਨਾਂ ਦੀ ਹੜਤਾਲ ਸਮਾਪਤ ਸਾਰੀਆਂ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ <br/>

ਅਜੀਤ ਡੈਸਕ 19-06-2025
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਨਗਰ ਨਿਗਮ ਦੀਆਂ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਅਤੇ ਹੋਰ ਮੰਗਾਂ ਪ੍ਰਤੀ ਗੈਰ-ਸੰਜੀਦਾ ਨੀਤੀਆਂ ਦੇ ਵਿਰੋਧ ਵਿਚ ਸੀਵਰੇਜ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਪਿਛਲੇ 113 ਦਿਨਾਂ ਤੋਂ ਚੱਲ ਰਹੀ ਸੀਵਰ ਮਜ਼ਦੂਰਾਂ ਦੀ ਭੁੱਖ ਹੜਤਾਲ ਅੱਜ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੇ ਭੁੱਖ ਹੜਤਾਲ 'ਤੇ ਬੈਠੇ ਮਜ਼ਦੂਰਾਂ ਨੂੰ ਜੂਸ ਪਿਲਾ ਕੇ ਸਮਾਪਤ ਕਰ ਦਿੱਤੀ | ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਇੰਜੀਨੀਅਰ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ ਕਿ ਕਾਮਿਆਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਮਿਲਣ | ਉਨ੍ਹਾਂ ਭਰੋਸਾ ਦਿੱਤਾ ਕਿ ਬਕਾਇਆ ਤਨਖ਼ਾਹਾਂ ਵੀ ਜਲਦੀ ਜਾਰੀ ਕੀਤੀਆਂ ਜਾਣਗੀਆਂ ਅਤੇ ਬਕਾਇਆ ਪੀ.ਐਫ. ਦਾ ਮੁੱਦਾ ਵੀ ਜਲਦੀ ਹੱਲ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਬਕਾਇਆ ਤੇਲ, ਸਾਬਣ, ਵਰਦੀਆਂ ਅਤੇ ਰੇਨਕੋਟ ਵੀ ਜਲਦੀ ਹੀ ਨਿਯਮਤ ਕਾਮਿਆਂ ਨੂੰ ਦਿੱਤੇ ਜਾਣਗੇ | ਆਊਟ-ਸੋਰਸ ਕੀਤੇ ਕਾਮਿਆਂ ਨੂੰ ਵਰਦੀਆਂ ਅਤੇ ਤੇਲ ਅਤੇ ਸਾਬਣ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਹਾਊਸ ਵਿਚ ਇਕ ਏਜੰਡਾ ਲਿਆਂਦਾ ਜਾਵੇਗਾ | ਇਸ ਮੌਕੇ ਮੁੱਖ ਇੰਜੀਨੀਅਰ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਪ੍ਰਭਜੋਤ ਸਿੰਘ ਅਤੇ ਰਾਜਬੀਰ ਸਿੰਘ ਐਸ.ਡੀ.ਐਮ ਵੀ ਮੌਜੂਦ ਸਨ | ਮਜ਼ਦੂਰਾਂ ਵਲੋਂ ਯੂਨੀਅਨ ਪ੍ਰਧਾਨ ਸੁਰੇਸ਼ ਕੁਮਾਰ, ਕੋਆਰਡੀਨੇਸ਼ਨ ਕਮੇਟੀ ਆਫ਼ ਗਵਰਨਮੈਂਟ ਐਂਡ ਐਮ.ਸੀ ਇੰਪਲਾਈਜ਼ ਐਂਡ ਵਰਕਰਜ਼ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕੁਮਾਰ, ਸੁਖਬੀਰ ਸਿੰਘ, ਰਾਹੁਲ ਵੈਦਿਆ, ਰਜਿੰਦਰ ਕੁਮਾਰ, ਹਰਭਜਨ ਸਿੰਘ, ਜਸਵੰਤ ਸਿੰਘ, ਦਵਿੰਦਰ ਕੁਮਾਰ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਹੁਣ 15 ਦਿਨਾਂ ਦੇ ਅੰਦਰ ਮਿਲ ਜਾਵੇਗਾ ਵੋਟਰ ਕਾਰਡ ਅਗਲੀ ਖ਼ਬਰ ਵਿਸ਼ਵ ਭੋਜਨ ਸੁਰੱਖਿਆ ਦਿਵਸ ਸਮਾਗਮ 'ਚ ਪੰਜਾਬ ਦੇ ਸਿਹਤ ਮੰਤਰੀ ਵਲੋਂ ਕੁਦਰਤੀ ਭੋਜਨ ਅਭਿਆਸਾਂ ਨੂੰ ਅਪਣਾਉਣ 'ਤੇ ਜ਼ੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।