ਗਾਜ਼ਾ ਵਿਚ ਸਹਾਇਤਾ ਟਰੱਕਾਂ ਦੀ ਉਡੀਕ ਕਰਦੇ 51 ਫਿਲਸਤੀਨੀ ਹਲਾਕ
ਅਜੀਤ ਡੈਸਕ
19-06-2025
ਖਾਨ ਯੂਨਿਸ (ਗਾਜ਼ਾ ਪੱਟੀ), 18 ਜੂਨ (ਏਜੰਸੀ)-ਗਾਜ਼ਾ ਦੇ ਸਿਹਤ ਮੰਤਰਾਲੇ ਤੇ ਇਕ ਸਥਾਨਕ ਹਸਪਤਾਲ ਅਨੁਸਾਰ ਗਾਜ਼ਾ ਪੱਟੀ 'ਚ ਸੰਯੁਕਤ ਰਾਸ਼ਟਰ ਤੇ ਵਪਾਰਕ ਟਰੱਕਾਂ ਦੇ ਅਤਿ ਜ਼ਰੂਰੀ ਭੋਜਨ ਨਾਲ ਦਾਖਲ ਹੋਣ ਦੀ ਉਡੀਕ ਕਰਦੇ ਹੋਏ ਘੱਟੋ-ਘੱਟ 51 ਫਿਲਸਤੀਨੀ ਮਾਰੇ ਗਏ ਤੇ 200 ਤੋਂ ਵੱਧ ਜ਼ਖਮੀ ਹੋ ਗਏ | ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਇਜ਼ਰਾਈਲੀ ਫੌਜਾਂ ਨੇ ਦੱਖਣੀ ਸ਼ਹਿਰ ਖਾਨ ਯੂਨਿਸ 'ਚ ਭੀੜ 'ਤੇ ਗੋਲੀਬਾਰੀ ਕਰਨ ਤੋਂ ਪਹਿਲਾਂ ਨੇੜਲੇ ਘਰ 'ਤੇ ਹਵਾਈ ਹਮਲਾ ਕੀਤਾ |