31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਰਮਨਦੀਪ ਸਿੰਘ ਨੂੰ ਪਿੰਡ ਵਾਸੀਆਂ ਤੇ ਮਾਪਿਆਂ ਨੇ ਦੱਸਿਆ ਬੇਕਸੂਰ ਪਿਤਾ ਨੇ ਸਰਕਾਰ ਤੇ ਪੁਲਿਸ ਤੋਂ ਕੀਤੀ ਇਨਸਾਫ਼ ਦੀ ਮੰਗ <br/>

ਅਜੀਤ ਡੈਸਕ 19-06-2025
ਘਨੌਰ (ਪਟਿਆਲਾ), 18 ਜੂਨ (ਸਰਦਾਰਾ ਸਿੰਘ ਲਾਛੜੂ)-ਸੋਸ਼ਲ ਮੀਡੀਆ ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਉਲਾਣਾ ਦੇ ਰਮਨਦੀਪ ਸਿੰਘ ਉਰਫ਼ ਰਮਨ ਨੂੰ ਅੰਮਿ੍ਤਸਰ ਪੁਲਿਸ ਨੇ ਬੀਤੇ ਦਿਨੀਂ ਉਸ ਦੇ ਪਿੰਡ ਉਲਾਣਾ ਤੋਂ ਗਿ੍ਫ਼ਤਾਰ ਕਰ ਲਿਆ ਸੀ | ਇਸ ਮਗਰੋਂ ਪੁਲਿਸ ਉਸ ਨੂੰ ਅੰਮਿ੍ਤਸਰ ਲੈ ਗਈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ | ਹੁਣ ਇਸ ਮਾਮਲੇ ਦੇ ਵਿਚ ਉਸ ਦੇ ਪਿੰਡ ਵਾਸੀ ਅਤੇ ਮਾਪੇ ਸਾਹਮਣੇ ਆਏ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਮਨਦੀਪ ਸਿੰਘ ਆਪਣੇ ਪਰਿਵਾਰ ਦੇ ਖਰਚੇ ਨੂੰ ਚਲਾਉਣ ਵਾਲਾ ਇਕੋ ਇਕ ਨੌਜਵਾਨ ਸੀ ਕਿਉਂਕਿ ਉਸ ਦਾ ਵੱਡਾ ਭਰਾ ਮਜ਼ਦੂਰੀ ਕਰਦਾ ਹੈ ਉਹ ਵੀ ਕਦੇ-ਕਦੇ, ਜਦ ਕਿ ਇਕ ਭਰਾ ਛੋਟਾ ਵੀ ਹੈ | ਉਸ ਦਾ ਪਿਤਾ ਸਤਵਿੰਦਰ ਸਿੰਘ ਪਿਛਲੇ 9 ਸਾਲਾਂ ਤੋਂ ਗੁਰਦਿਆਂ ਦੀ ਬਿਮਾਰੀ ਦੇ ਕਾਰਨ ਮੰਜੇ ਉੱਪਰ ਪਿਆ ਤੇ ਉਸ ਦਾ ਡਾਇਲਸਿਸ ਹੁੰਦਾ ਹੈ | ਰਮਨਦੀਪ ਦੇ ਪਿਤਾ ਸਤਵਿੰਦਰ ਸਿੰਘ ਦੇ ਦੱਸਿਆ ਕਿ ਮੈਂ ਜਮਾਂਦਰੂ ਹੀ ਇਕ ਬਾਂਹ ਤੋਂ ਨਕਾਰਾ ਹਾਂ ਅਤੇ ਕੁਝ ਸਮਾਂ ਪਹਿਲਾਂ ਮੈਂ ਚੌਕੀਦਾਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਪਰ ਗੁਰਦਿਆਂ ਦੀ ਬਿਮਾਰੀ ਤੋਂ ਮਗਰੋਂ ਹੁਣ ਮੈਂ ਮੰਜੇ ਉਪਰ ਪਿਆ ਤੇ ਮੇਰੇ ਕੋਲ ਤਾਂ ਰਾਜਪੁਰੇ ਤੱਕ ਜਾਣ ਦੇ ਲਈ ਪੈਸੇ ਨਹੀਂ ਹੁੰਦੇ ਜਿੱਥੇ ਕਿ ਮੈਂ ਆਪਣੇ ਗੁਰਦਿਆਂ ਦਾ ਡਾਇਲਸਿਸ ਕਰਾਉਣਾ ਹੋਵੇ | ਮੇਰਾ ਬੇਟਾ ਭਾੜੇ ਦੀ ਗੱਡੀ ਚਲਾਉਂਦਾ ਹੈ ਤੇ ਜਦੋਂ ਦਿਹਾੜੀ ਨਹੀਂ ਮਿਲਦੀ ਤਾਂ ਉਹ ਮਿਸਤਰੀ ਦੇ ਨਾਲ ਮਜ਼ਦੂਰੀ ਕਰਨ ਚਲਾ ਜਾਂਦਾ ਸੀ | ਉਸ ਨੇ ਕਿਹਾ ਕਿ ਅਸੀਂ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ ਕਿ 22 ਸਾਲਾਂ ਦਾ ਮੇਰਾ ਮੁੰਡਾ ਕਿਸੇ ਨੂੰ ਜਾਨੋ ਮਾਰਨ ਦੀ ਧਮਕੀ ਵੀ ਦੇ ਸਕਦਾ ਹੈ | ਆਪਣੇ ਬੇਟੇ ਦੀ ਗਿ੍ਫ਼ਤਾਰੀ ਮਗਰੋਂ ਬੇਹੱਦ ਭਾਵੁਕ ਹੋਈ ਉਸ ਦੀ ਮਾਤਾ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਕ ਮਾਂ ਨੂੰ ਆਪਣੇ ਬੱਚਿਆਂ ਬਾਰੇ ਸਭ ਤੋਂ ਵੱਧ ਪਤਾ ਹੁੰਦਾ ਹੈ ਤੇ ਮੈਨੂੰ ਇਹ ਪੂਰੀ ਜਾਣਕਾਰੀ ਸੀ ਕਿ ਮੇਰਾ ਬੇਟਾ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ | ਪਿੰਡ ਦੇ ਸਾ. ਸੈਨਿਕ ਸਤਪਾਲ ਸਿੰਘ ਨਛੱਤਰ ਸਿੰਘ, ਮੇਵਾ ਸਿੰਘ, ਜਗਦੀਸ ਸਿੰਘ, ਰਾਮ ਸਿੰਘ, ਰਾਮ ਸਿੰਘ ਸਾ. ਸਰਪੰਚ ਨੇ ਕਿਹਾ ਆਦਿ ਨੇ ਦੱਸਿਆ ਕਿ ਅਸੀਂ ਰਮਨਦੀਪ ਸਿੰਘ ਨੂੰ ਬਚਪਨ ਤੋਂ ਹੀ ਜਾਣਦੇ ਹਾਂ ਅਤੇ ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ | ਪਿੰਡ ਦੇ ਲੋਕਾਂ ਅਤੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਉਨ੍ਹਾਂ ਦੇ ਲੜਕੇ ਰਮਨਦੀਪ ਨੂੰ ਇਨਸਾਫ਼ ਦਿੱਤਾ ਜਾਵੇ |

ਪਿਛਲੀ ਖ਼ਬਰ ਬਾਬਾ ਸਾਹਿਬ ਦੇ ਅਪਮਾਨ ਲਈ ਕੇਂਦਰ ਤੇ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ-ਕਰੀਮਪੁਰੀ • ਬਸਪਾ ਵਲੋਂ ਗੜ੍ਹਸ਼ੰਕਰ... ਅਗਲੀ ਖ਼ਬਰ ਗਾਜ਼ਾ ਵਿਚ ਸਹਾਇਤਾ ਟਰੱਕਾਂ ਦੀ ਉਡੀਕ ਕਰਦੇ 51 ਫਿਲਸਤੀਨੀ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।