31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਾਬਾ ਸਾਹਿਬ ਦੇ ਅਪਮਾਨ ਲਈ ਕੇਂਦਰ ਤੇ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ-ਕਰੀਮਪੁਰੀ • ਬਸਪਾ ਵਲੋਂ ਗੜ੍ਹਸ਼ੰਕਰ 'ਚ ਰੋਸ ਪ੍ਰਦਰਸ਼ਨ • 25 ਤੋਂ 'ਆਪ', ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਵਿਰੋਧ ਦਾ ਐਲਾਨ <br/>

ਅਜੀਤ ਡੈਸਕ 19-06-2025
ਗੜ੍ਹਸ਼ੰਕਰ (ਹੁਸ਼ਿਆਰਪੁਰ), 18 ਜੂਨ (ਧਾਲੀਵਾਲ)-ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੇ ਹੋਏ ਅਪਮਾਨ ਲਈ ਪੰਜਾਬ ਦੀ 'ਆਪ' ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਤੇ ਇਹ ਸਿਆਸੀ ਧਿਰਾਂ ਆਪਣੀਆਂ ਏਜੰਸੀਆਂ ਰਾਹੀਂ ਆਪਣੇ ਸਿਆਸੀ ਮੁਫਾਦਾਂ ਲਈ ਲੋਕਾਂ 'ਚ ਨਫ਼ਤਰ ਫੈਲਾਉਣ ਦਾ ਲਗਾਤਾਰ ਯਤਨ ਕਰ ਰਹੀਆਂ ਹਨ | ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਬਸਪਾ ਵਲੋਂ ਰੱਖੇ ਰੋਸ ਧਰਨੇ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਅਸਥਾਨ ਸ੍ਰੀ ਖੁਰਾਲਗੜ੍ਹ ਤੋਂ ਬਸਪਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਵੱਡੇ ਕਾਫ਼ਲੇ ਨਾਲ ਗੜ੍ਹਸ਼ੰਕਰ ਪਹੁੰਚੇ ਬਸਪਾ ਆਗੂਆਂ, ਵਰਕਰਾਂ ਤੇ ਸਮਰਥਕਾਂ ਵਲੋਂ ਗੜ੍ਹਸ਼ੰਕਰ ਦੇ ਨੰਗਲ ਰੋਡ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ | ਰੋਸ ਮਾਰਚ ਉਪਰੰਤ ਬੱਸ ਸਟੈਂਡ ਵਿਖੇ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਸਮੇਤ ਵੱਖ-ਵੱਖ ਥਾਵਾਂ ਤੇ ਬੁੱਤਾਂ ਅਪਮਾਨ ਦੇ ਵਿਰੋਧ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਖੁੱਲ੍ਹੇ ਸ਼ਰਾਬ ਦੇ ਜਾਇਜ਼ ਅਤੇ ਨਜਾਇਜ਼ ਠੇਕਿਆਂ ਅਤੇ ਸੂਬੇ 'ਚ ਵਿਗੜੀ ਅਮਨ ਕਾਨੂੰਨ ਦੀ ਸਥਿਤ ਖਿਲਾਫ਼ ਰੋਸ ਧਰਨਾ ਆਰੰਭ ਕੀਤਾ ਗਿਆ | ਧਰਨੇ ਦੌਰਾਨ ਅਵਤਾਰ ਸਿੰਘ ਸਿੰਘ ਕਰੀਮਪੁਰੀ ਨੇ ਐਲਾਨ ਕੀਤਾ ਕਿ ਬਸਪਾ ਪੰਜਾਬ ਵਿਚ ਹੁਣ ਆਪ, ਭਾਜਪਾ, ਕਾਂਗਰਸ ਤੇ ਅਕਾਲੀ ਦਲ ਖਿਲਾਫ਼ 25 ਜੂਨ ਤੋਂ ਇਕ ਮਹੀਨੇ ਲਈ ਪਿੰਡ-ਪਿੰਡ ਮੁਹਿੰਮ ਸ਼ੁਰੂ ਕਰੇਗੀ | ਇਸ ਦੌਰਾਨ ਦੋਆਬੇ 'ਚ ਹਲਕੇ ਦੇ ਹਰ ਸੈਕਟਰ 'ਚ ਰੋਜ਼ਾਨਾ ਇਨ੍ਹਾਂ ਚਾਰੇ ਧਿਰਾਂ ਦੇ ਪੁਤਲੇ ਫੂਕੇ ਜਾਣਗੇ | ਧਰਨੇ ਦੌਰਾਨ ਚੌਧਰੀ ਗੁਰਨਾਮ ਸਿੰਘ ਇੰਚਾਰਜ ਬਸਪਾ ਪੰਜਾਬ, ਤੀਰਥ ਰਾਜਪੁਰ ਇੰਚਾਰਜ ਬਸਪਾ ਪੰਜਾਬ, ਸੂਬਾ ਜਨਰਲ ਸਕੱਤਰਾਂ 'ਚ ਪ੍ਰਵੀਨ ਬੰਗਾ, ਗੁਰਮੇਲ ਚੁੰਬਰ, ਰਜਿੰਦਰ ਸਿੰਘ, ਬਲਵਿੰਦਰ ਪਾਲ ਬਿੱਟਾ, ਹਰਭਜਨ ਸਿੰਘ ਬਜਹੇੜੀ, ਠੇਕੇਦਾਰ ਭਗਵਾਨ ਦਾਸ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਰਣਵੀਰ ਬੱਬਰ ਸੈਕਟਰੀ ਪੰਜਾਬ, ਬਖਸ਼ੀਸ਼ ਸਿੰਘ ਭੀਮ ਹਲਕਾ ਇੰਚਾਰਜ, ਮਲਕੀਤ ਸੂੰਨੀ ਹਲਕਾ ਪ੍ਰਧਾਨ, ਪਲਵਿੰਦਰ ਮਾਨਾ ਇੰਚਾਰਜ ਚੱਬੇਵਾਲ, ਜਸਪਾਲ ਭੱਟੀ ਹਲਕਾ ਚੱਬੇਵਾਲ, ਮਦਨ ਸਿੰਘ ਬੈਂਸ ਇੰਚਾਰਜ ਹੁਸ਼ਿਆਰਪੁਰ, ਹਰਦੇਵ ਕੁਮਾਰ ਗੁਲਮਰਗ, ਚਰਨਜੀਜ ਮਜਾਰਾ ਡੀਂਗਰੀਆਂ, ਧਰਮ ਚੰਦ ਬੰਗਾ, ਸੁਰਜੀਤ ਮਹਿੰਮੀ ਨੇ ਵਿਚਾਰ ਰੱਖੇ | ਧਰਨੇ ਦੀ ਸਮਾਪਤੀ ਉਪਰੰਤ ਐੱਸ.ਡੀ.ਐੱਮ. ਦੇ ਮੰਗ ਪੱਤਰ ਲੈਣ ਨਾ ਪਹੁੰਚਣ ਕਾਰਨ ਪ੍ਰਸਾਸ਼ਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਬਾਅਦ ਵਿਚ ਹੁਸ਼ਿਆਰਪੁਰ ਵਿਖੇ ਮੀਟਿੰਗ ਵਿਚ ਸ਼ਾਮਿਲ ਹੋ ਕੇ ਪਰਤੇ ਐੱਸ.ਡੀ.ਐੱਮ. ਹਰਬੰਸ ਸਿੰਘ ਨੇ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕਰਕੇ ਵੱਖ-ਵੱਖ ਮੁੱਦਿਆਂ 'ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ | ਧਰਨੇ ਦੌਰਾਨ ਰਾਮ ਦਾਸ ਜਨਰਲ ਸੈਕਟਰੀ, ਸੁਖਵਿੰਦਰ ਡਘਾਮ ਕੈਸ਼ੀਅਰ, ਧਰਮ ਚੰਦ, ਰਾਮ ਜੱਸ, ਯਸ਼ਪਾਲ ਚੇਚੀ, ਅਸ਼ੋਕ ਬਡੇਸਰੋਂ, ਅਸ਼ੋਕ ਬੀਹੜਾ, ਹਰਜਿੰਦਰ ਸਿੰਘ ਮਾਹਲ, ਕਸ਼ਮੀਰ ਭੰਮੀਆਂ, ਚਮਨ ਲਾਲ, ਸੁਰਿੰਦਰ ਸ਼ਿੰਦਾ, ਚਮਨ ਲਾਲ ਟੂਟੋ ਮਜਾਰਾ, ਸੰਤੋਖ ਸਿੰਘ ਗੜ੍ਹਸ਼ੰਕਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਜਵੱਦੀ ਟਕਸਾਲ ਵਲੋਂ ਤਿੰਨ ਦਿਨਾਂ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ-2025 ਸੰਪਨ <br/> ਅਗਲੀ ਖ਼ਬਰ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਰਮਨਦੀਪ ਸਿੰਘ ਨੂੰ ਪਿੰਡ ਵਾਸੀਆਂ ਤੇ ਮਾਪਿਆਂ ਨੇ ਦੱਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।