31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਮਾਣਾ 'ਚ ਮਸੀਹੀ ਭਾਈਚਾਰੇ ਵਲੋਂ ਵਿਸ਼ਾਲ ਰੈਲੀ 27 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਕੀਤੀਆਂ ਜਾਣਗੀਆਂ ਰੈਲੀਆਂ–ਲਾਰੈਂਸ ਚੌਧਰੀ <br/>

ਅਜੀਤ ਡੈਸਕ 19-06-2025
ਸਮਾਣਾ (ਪਟਿਆਲਾ), 18 ਜੂਨ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-'ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ' ਬੈਨਰ ਹੇਠ ਮਸੀਹੀ ਭਾਈਚਾਰੇ ਵਲੋਂ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਅਗਵਾਈ ਹੇਠ ਦਾਣਾ ਮੰਡੀ ਸਮਾਣਾ ਵਿਖੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਰਾਜਨੀਤਕ ਵਿਤਕਰੇ ਕਾਰਨ ਦੇਸ਼ ਦੀ ਆਜ਼ਾਦੀ ਦੇ 78 ਸਾਲ ਬਾਅਦ ਵੀ ਭਾਈਚਾਰਾ ਰੋਟੀ ਕੱਪੜਾ ਅਤੇ ਮਕਾਨ ਆਦਿ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਸੂਬਾ ਸਰਕਾਰ ਦੇ ਵਿਧਾਇਕ ਅਤੇ ਸੰਸਦ ਮੈਂਬਰ ਕਦੇ ਵੀ ਭਾਈਚਾਰੇ ਦੇ ਮੁੱਦੇ ਅਸੈਂਬਲੀ ਅਤੇ ਪਾਰਲੀਮੈਂਟ ਵਿਚ ਨਹੀਂ ਉਠਾਉਂਦੇ ਅਤੇ ਭਾਈਚਾਰੇ ਪ੍ਰਤੀ ਨਕਾਰਾਤਮਿਕ ਰਵੱਈਆ ਰੱਖਦੇ ਹਨ | ਉਨ੍ਹਾਂ ਕਿਹਾ ਕਿ ਚਰਚ ਦੀ ਸੁਰੱਖਿਆ, ਪਾਸਟਰ ਸਾਹਿਬਾਨ ਦਾ ਸਨਮਾਨ, ਕਬਰਸਤਾਨਾਂ ਲਈ ਜ਼ਮੀਨ, ਰਾਖਵਾਂਕਰਨ, ਕਿ੍ਸਚੀਅਨ ਰੈਜੀਮੈਂਟ ਦੀ ਬਹਾਲੀ, ਯਰੁਸ਼ਲਮ ਯਾਤਰਾ, ਲੋੜਵੰਦ ਵਿਦਿਆਰਥੀਆਂ ਦੇ ਵਜ਼ੀਫ਼ੇ ਅਤੇ ਬੇਘਰ ਲੋਕਾਂ ਲਈ ਘਰ ਆਦਿ ਮੁੱਦਿਆਂ ਦੇ ਹੱਲ ਲਈ ਸਰਕਾਰਾਂ ਦੇ ਮੂੰਹ ਤੱਕਣ ਦੀ ਬਜਾਏ ਆਪਣੀ ਰਾਜਨੀਤਿਕ ਪਾਰਟੀ ਬਣਾ ਕੇ 27 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਵਿਧਾਇਕ ਬਣਾ ਕੇ ਉਕਤ ਮਸਲਿਆਂ ਦੇ ਹੱਲ ਲਈ ਫ਼ੈਸਲਾ ਲੈਣ ਦਾ ਸਮਾਂ ਆ ਗਿਆ ਹੈ | ਉਨ੍ਹਾਂ ਕਿਹਾ ਕਿ 27 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਵੱਡੀਆਂ ਰੈਲੀਆਂ ਕਰਕੇ ਰਾਜ ਲਿਆਉਣ ਦੀ ਗੱਲ ਨੂੰ ਭਾਈਚਾਰੇ ਵਿਚ ਲਿਆਂਦਾ ਜਾਵੇਗਾ | ਇਸ ਮੌਕੇ ਸੀ.ਐਨ.ਐਫ. ਵਿਰੋਧੀ ਗਤੀਵਿਧੀਆਂ ਕਾਰਨ ਕੋਰ ਕਮੇਟੀ ਨੇ ਪਾਸਟਰ ਗੁਰਚਰਨ ਸਿੰਘ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਤਰਸੇਮ ਸੰਗਲਾਂ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਬਿਸਪ ਰਾਜੀਵ ਕੁਮਾਰ ਨੂੰ ਮੀਤ ਪ੍ਰਧਾਨ ਪੰਜਾਬ ਐਲਾਨ ਕੀਤਾ ਗਿਆ ਹੈ | ਇਸ ਮੌਕੇ ਪਾ. ਦਰਸ਼ਨ, ਪਾ. ਰਮੇਸ਼ ਪਟਿਆਲਾ, ਪਾ. ਜਸਵੰਤ ਪਠਾਨਕੋਟ, ਪਾ. ਤਰਸੇਮ ਸੰਗਲਾਂ, ਪਾ. ਰਵੀ ਪੰਜਾਬ ਯੂਥ ਮੀਤ ਪ੍ਰਧਾਨ, ਪਾ. ਜਗਦੀਪ ਹੈਰੀ ਮਾਨਸਾ, ਪਾ. ਸੈਮਪੌਲ ਸੰਗਰੂਰ, ਪਾ. ਗੁਰਪਿਆਰ ਮਾਨਸਾ, ਪਾ. ਅਲੀਆਜਰ, ਬਿਸਪ ਸੁਖਚੈਨ ਮਸੀਹ ਵਾਈਸ ਪ੍ਰਧਾਨ ਪੰਜਾਬ, ਪਾ. ਜੋਹਨ ਮਸੀਹ ਪ੍ਰਧਾਨ ਮਾਲਵਾ ਜੋਨ, ਬੱਬਾ ਗਿੱਲ ਪੰਜਾਬ ਯੂਥ ਪ੍ਰਧਾਨ, ਸੰਤ ਵਿਜੇ, ਪਾ. ਜਸਵੰਤ ਪਠਾਨਕੋਟ, ਪਾ. ਕੁਲਵੰਤ ਲੋਹੀਆਂ, ਪਾ. ਹੈਰੀਸਨ ਜਲੰਧਰ, ਪਾ. ਦਰਸ਼ਨ ਮਾਨਸਾ, ਮੇਜਰ ਮਸੀਹ ਰੋਪੜ, ਪਾ. ਲਖਵਿੰਦਰ ਮੋਰਿੰਡਾ, ਜੋਰਜ਼ ਮਸੀਹ ਸਮਰਾਲਾ, ਜੇਮਸ ਲੁਧਿਆਣਾ, ਪਾ. ਲਖਵੀਰ ਖੰਨਾ, ਪਾ. ਬੰਟੀ ਖੰਨਾ, ਪਾ. ਸੁਸ਼ੀਲ ਪਠਾਨਕੋਟ, ਪਾ. ਰਣਜੀਤ ਰਾਣਾ ਆਦਿ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਕੋਆਰਡੀਨੇਟਰ ਗੁੱਡੂ ਸੇਠ ਵਲੋਂ ਹਲਕਾ ਸੁਜਾਨਪੁਰ ਵਿਖੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਕਰਾਚੀ ਦੇ ਮਿਲੇਨੀਅਮ ਮਾਲ 'ਚ ਅੱਗ ਲੱਗਣ ਨਾਲ 250 ਦੁਕਾਨਾਂ ਸੜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।